7.5 C
United Kingdom
Sunday, March 8, 2026

More

    ਮਾਨਸਾ ਸਾਇਕਲ ਗਰੁੱਪ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

    ਅਸ਼ੋਕ ਵਰਮਾ
    ਮਾਨਸਾ, 9 ਜੁਲਾਈ  : ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਮਹਾਂਮਾਰੀ ਸਬੰਧੀ ਚਲਾਏ ਗਏ ਮਿਸ਼ਨ ਫਤਿਹ ਤਹਿਤ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਗੁਪਤਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਮਿੱਤਲ ਨੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਚੰਗੀ ਸਿਹਤ ਲਈ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਨ ਲਈ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੂੰ ਤਿੰਨਕੋਣੀ ਨੇੜਿਓਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਵਿੱਚ 46 ਦੇ ਕਰੀਬ ਸਾਇਕਲ ਚਾਲਕਾਂ ਨੇ ਹਿੱਸਾ ਲਿਆ।


    ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਗੁਪਤਾ ਨੇ ਦੱਸਿਆ ਕਿ ਕੋਰੋਨਾ ਦੀ ਮਹਾਂਮਾਰੀ ਅੱਜ ਪੂਰੇ ਵਿਸ਼ਵ ਪੱਧਰ ‘ਤੇ ਫੈਲ ਚੁੱਕੀ ਹੈ ਅਤੇ ਹੁਣ ਤੱਕ ਇਸਦਾ ਕੋਈ ਵੀ ਇਲਾਜ਼ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਲਈ ਸਮੇਂ-ਸਮੇਂ ‘ਤੇ ਸਾਵਧਾਨੀਆਂ, ਜਿਵੇਂ ਮਾਸਕ ਪਾਉਣਾ, ਸਮਾਜਿਕ ਦੂਰੀ ਰੱਖਣਾ, ਹੱਥਾਂ ਨੂੰ ਬਾਰ-ਬਾਰ ਸਾਬਨ ਅਤੇ ਪਾਣੀ ਨਾਲ ਧੋਣਾ ਆਦਿ ਦੱਸੀਆਂ ਜਾਂਦੀਆਂ ਹਨ, ਜ਼ਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਜਿੱਥੇ ਖੁਦ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਦੇ ਹਾਂ, ਉਥੇ ਹੋਰਨਾਂ ਲੋਕਾਂ ਨੂੰ ਵੀ ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਸਬੰਧੀ ਪ੍ਰੇਰਿਤ ਕਰਕੇ ਸਮਾਜ ਨੂੰ ਵੀ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।


    ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਮਿੱਤਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਲੋਕਾਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਹਮੇਸ਼ਾਂ ਹੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਂਦਾ ਰਿਹਾ ਹੈ ਅਤੇ ਸਮੇਂ-ਸਮੇਂ ‘ਤੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਵਿੱਚ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਾਇਕਲ ਗਰੁੱਪ ਦੇ ਮੈਂਬਰ ਰੋਜ਼ਾਨਾ ਸਾਇਕਲਿੰਗ ਕਰਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਹਨ ਅਤੇ ਉਨ੍ਹਾਂ ਇਲਾਕਿਆਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਸਬੰਧੀ ਉਨ੍ਹਾਂ ਨੂੰ ਜਾਗਰੂਕ ਕਰ ਸਕਦੇ ਹਨ।


    ਮਾਨਸਾ ਸਾਇਕਲ ਗਰੁੱਪ ਵੱਲੋਂ ਸ਼੍ਰੀ ਸੰਜੀਵ ਪਿੰਕਾ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ 1 ਤੋਂ 31 ਜੁਲਾਈ ਤੱਕ ਮਾਨਸਾ ਸਾਇਕਲ ਗਰੁੱਪ ਵੱਲੋਂ ਮਹੀਨਾਵਾਰ ਸਾਇਕਲ ਰਾਈਡ ਵੀ ਕੀਤੀ ਜਾ ਰਹੀ ਹੈ, ਜਿਸ ਵਿੱਚ ਗਰੁੱਪ ਦੇ ਮੈਂਬਰਾਂ ਵੱਲੋਂ ਹਰ ਰੋਜ਼ ਘੱਟੋ-ਘੱਟ 20 ਕਿਲੋਮੀਟਰ ਅਤੇ ਵੱਧ ਤੋਂ ਵੱਧ 60 ਕਿਲੋਮੀਟਰ ਸਾਇਕਲ ਚਲਾਇਆ ਜਾ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਮਹੀਨੇ ਦੌਰਾਨ 500 ਕਿਲੋਮੀਟਰ ਸਾਇਕਲ ਚਲਾਉਣ ‘ਤੇ ਬਰੌਂਜ਼ ਮੈਡਲ, 750 ਕਿਲੋਮੀਟਰ ਸਾਇਕਲ ਚਲਾਉਣ ‘ਤੇ ਸਿਲਵਰ ਮੈਡਲ ਅਤੇ 1000 ਕਿਲੋਮੀਟਰ ਸਾਇਕਲ ਚਲਾਉਣ ‘ਤੇ ਗੋਲਡ ਮੈਡਲ ਪ੍ਰਦਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਅੱਜ ਦੀ ਰਾਈਡ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਮਾਸਕ ਪਹਿਣਨ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਅਪੀਲ ਕੀਤੀ ਗਈ।
    ਇਸ ਮੌਕੇ ਸ਼੍ਰੀ ਅਮਨ ਗੁਪਤਾ, ਸ਼੍ਰੀ ਬਿਨੂੰ ਗਰਗ, ਸ਼੍ਰੀ ਸੁਰਿੰਦਰ ਬਾਂਸਲ, ਸ਼੍ਰੀ ਪ੍ਰਵੀਨ ਟੋਨੀ ਸ਼ਰਮਾ, ਸ਼੍ਰੀ ਸੰਜੀਵ ਮਾਸਟਰ, ਸ਼੍ਰੀ ਪ੍ਰਮੋਦ ਬਾਗਲਾ, ਸ਼੍ਰੀ ਮੋਹਿਤ ਗਰਗ, ਸ਼੍ਰੀ ਅਨਮੋਲ ਮਿੱਤਲ, ਸ਼੍ਰੀ ਨਰਿੰਦਰ ਗੁਪਤਾ, ਸ਼੍ਰੀ ਰਮਨ ਗੁਪਤਾ, ਸ਼੍ਰੀ ਬਲਜੀਤ ਕੜਵਲ, ਮੈਡਮ ਸਰਬਜੀਤ ਕੌਰ, ਮੈਡਮ ਹੇਮਾ ਗੁਪਤਾ, ਮੈਡਮ ਸੀਮਾ ਗੁਪਤਾ, ਸ਼ਾਰਵੀ ਗੁਪਤਾ, ਤਨਵੇ ਗੁਪਤਾ, ਯੋਗੇਸ਼ ਗੁਪਤਾ, ਅਰਮਾਨ ਕੜਵਲ, ਮਾਨਿਕ ਸੇਠ, ਅਮਨ ਸਿੰਘ, ਅਭਿਸ਼ੇਕ ਗਰਗ ਅਤੇ ਬ੍ਰਿਸ਼ ਭਾਨ ਮੰਗਲਾ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!