ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਨੱਚ ਲੈ ਸੋਹਣੀਏ, ਫੋਨ ਮੇਰਾ, ਅੱਜ ਫਿਰ ਕਿਥੇ ਚੱਲੀ ਏਂ ਮੋਰਨੀ ਬਣਕੇ, ਅੰਗ ਦਾਨ ਕਰੋ, ਮੈੰ ਨਾ ਪਿੰਡ ਦੀ ਗੱਭਰੂਆ ਜਿਹੇ ਅਨੇਕਾਂ ਸੁਪਰਹਿੱਟ ਗੀਤ ਲਿਖਣ ਵਾਲੇ ਗੀਤਕਾਰ “ਬਿੰਦਰ ਨਵੇਂ ਪਿੰਡੀਆ” ਅੱਜਕਲ੍ਹ ਆਪਣੇ ਨਵੇਂ ਗੀਤ ਡੀਜੇ ਵੱਜਦਾ ਨਾਲ ਖੂਬ ਚਰਚਾ ਵਿੱਚ ਹਨ। ਬਿੰਦਰ ਨਵੇਂ ਪਿੰਡੀਆ ਦੇ ਲਿਖੇ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਨੇ ਗਾਇਆ ਹੈ। ਵੀਡੀਓ ਡਾਇਰੈਕਟਰ ਜੇਸੀ ਧਨੋਆ ਦੇ ਬਣਾਏ ਇਸ ਗੀਤ ਦੇ ਵੀਡੀਓ ਨੂੰ ਅੰਤਰਾਸ਼ਟਰੀ ਪੰਜਾਬੀ ਚੈਨਲਾਂ ਬਰਿਟ ਏਸ਼ੀਆ, ਪੀ ਟੀ ਸੀ ਪੰਜਾਬੀ ਤੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਅੰਤਰਾਸ਼ਟਰੀ ਸੰਗੀਤਕ ਕੰਪਨੀ ਟੀ ਸੀਰੀਜ਼ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਜਸ ਮਿਊਜਿਕ ਨੇ ਸ਼ਿੰਗਾਰਿਆ ਹੈ। ਯੂ ਟਿਊਬ ਉੱਤੇ ਪਹਿਲੇ ਚਾਰ ਦਿਨਾਂ ਵਿੱਚ ਹੀ ਡੀ ਜੇ ਵੱਜਦਾ ਗੀਤ ਨੂੰ ਲੱਖਾਂ ਵਿਊ ਮਿਲੇ। ਟਰੈੰਡਿੰਗ ਚ ਚੱਲ ਰਿਹੇ ਗੀਤਕਾਰ ਬਿੰਦਰ ਨਵੇਂ ਪਿੰਡੀਆ ਦਾ ਇਹ ਗੀਤ ਸ਼ੋਸ਼ਲ ਮੀਡੀਆ ਤੇ ਸੁਰਖੀਅਾ ਬਟੋਰ ਰਿਹਾ ਹੈ। ਅਾਉਣ ਵਾਲੇ ਦਿਨਾਂ ਵਿੱਚ ਬਿੰਦਰ ਨਵੇੰ ਪਿੰਡੀਆ ਆਪਣੇ ਚਾਹੁਣ ਵਾਲਿਆਂ ਦੇ ਰੂਬਰੂ ਨਵੇਂ ਗੀਤ ਜਿਹਨਾਂ ਨੂੰ ਲੇੰਹਿੰਬਰ ਹੂਸੈਨਪੁਰੀ, ਹਰਜ ਨਾਗਰਾ ( ਕਨੇਡਾ) ਮਨਦੀਪ ਕੌਰ ਮਾਛੀਵਾੜਾ, ਅਮ੍ਰਿਤ ਕੌਰ ਗੀਤ, ਕੁਲਦੀਪ ਪੁਰੇਵਾਲ, ਸਿੰਗਰ ਸਾਹਿਬ, ਅਵਤਾਰ ਰੰਧਾਵਾ ਨੇ ਆਪਣੀ ਅਵਾਜ ਦਿੱਤੀ ਹੈ ਜੋ ਕਿ ਜਲਦ ਹੀ ਸੁਣਨ ਨੂੰ ਮਿਲਣਗੇ। ਜਿਕਰਯੋਗ ਹੈ ਕਿ ਗੀਤਕਾਰ ਬਿੰਦਰ ਨਵੇਂ ਪਿੰਡੀਆ ਨੂੰ ਯੂਕੇ ਦੀ ਪਾਰਲੀਮੈਂਟ ਵਿੱਚ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜਾਬੀ ਸੱਭਿਆਚਾਰ ਦੀ ਝੋਲੀ ਅਨੇਕਾਂ ਗੀਤ ਪਾਉਣ ਵਾਲੇ ਗੀਤਕਾਰ ਬਿੰਦਰ ਨਵੇੰ ਪਿੰਡੀਆਂ ਨੇ ਗੀਤਾਂ ਰਾਂਹੀ ਪਿੰਡ ਦਾ ਨਾਮ ਤਾਂ ਦੁਨੀਆਂ ਵਿੱਚ ਚਮਕਾਇਆ ਹੀ ਹੈ, ਨਾਲ ਹੀ ਜਰਮਨੀ ਦੇ ਪੰਜਾਬੀਆਂ ਦਾ ਵੀ ਮਾਣ ਵਧਾਇਆ ਹੈ।