13.1 C
United Kingdom
Sunday, June 7, 2026

More

    ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰੀ ਤੇ ਸ਼ਹੀਦਾਂ ਦੀ ਜਥੇਬੰਦੀ- ਸੁਖਬੀਰ ਬਾਦਲ

    ਮਹਿਲ ਕਲਾਂ, 8ਜੁਲਾਈ(ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    -ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰੀ ਤੇ ਸ਼ਹੀਦਾਂ ਦੀ ਜਥੇਬੰਦੀ ਹੈ ,ਸਾਡੇ ਵਾਸਤੇ ਨਾ ਹੀ ਸਰਕਾਰ ਜ਼ਰੂਰੀ ਹੈ ਤੇ ਨਾ ਹੀ    ਆਰਡੀਨੈਂਸ ਜਰੂਰੀ  ਹੈ ,ਪਰ ਸਾਡੇ ਵਾਸਤੇ ਪੰਜਾਬ ਜ਼ਰੂਰੀ ਹੈ । ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੀਹਲਾ ਵਿਖੇ ਪਾਰਟੀ ਦੇ  ਇਸਤਰੀ ਅਕਾਲੀ ਜਿਲਾ ਕੋਆਰਡੀਨੇਟਰ ਬੇਅੰਤ ਕੌਰ ਖਹਿਰਾ ਬੀਹਲਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ।ਉਨਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਹੋਏ ਕਿਸਾਨਾਂ – ਮਜ਼ਦੂਰਾਂ ਨੂੰ ਲੋੜੀਂਦੀਆ   ਸਹੂਲਤਾਂ ਤੋਂ ਇਲਾਵਾ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਚ ਸੇਵਾ ਕੇਂਦਰ ਖੋਲ੍ਹਣ ਅਤੇ ਓਵਰਬ੍ਰਿਜ ਤੇ ਸੜਕਾਂ ਦੇ ਜਾਲ ਵਿਛਾਏ ਸੀ, ਜਿਹੜੀਆਂ ਕਿ ਬੰਬ ਨਾਲ ਵੀ ਨਹੀਂ ਟੁਟਦੀਆ । ਉਨਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸਮੇ ਸ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਵੇਰ ਤੋਂ ਲੈ ਕੇ ਸਾਮ ਤੱਕ ਸੰਗਤ ਦਰਸ਼ਨ ਕਰਕੇ ਗ੍ਰਾਮ ਪੰਚਾਇਤਾ ਨੂੰ ਗ੍ਰਾਂਟਾਂ ਜਾਰੀ ਕਰਦੇ ਸਨ। ਪਰ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਸੰਭਾਲਦੇ ਹੋਏ ਸਾਰੇ ਕੰਮ ਬੰਦ  ਕਰਕੇ ਨਿਕੰਮਾ ਮੁੱਖ ਮੰਤਰੀ ਸਾਬਤ ਹੋਇਆ ਹੈ ।ਉਨਾ ਨੇ ਕਿਹਾ ਕਿ ਕਾਗਰਸ ਪਾਰਟੀ ਦਾ  ਮੁੱਖ ਮੰਤਰੀ ਤਾ ਆਪਣੇ ਮਹਿਲਾਂ ਵਿੱਚ ਬੈਠ ਕੇ ਅਰਾਮ ਕਰ ਰਿਹਾ ਹੈ। ਸਰਦਾਰ ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਤੇ ਕਿਹਾ ਕਿ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ,ਪਰ ਕੈਪਟਨ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕੀ ਉਹ ਬੇਅਦਬੀ ਤੋਂ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੇਗੀ, ਉਨਾਂ ਚਿਰ ਐਮ,ਐਸ,ਪੀ ਦੀ ਖਰੀਦ ਜਾਰੀ ਰਹੇਗੀ । ਉਨ੍ਹਾ ਨੇ ਕਿਹਾ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਤੋਂ ਕੀਤੇ ਕੰਮਾਂ ਦਾ ਹਿਸਾਬ ਕਿਤਾਬ ਮੰਗਣਗੇ।ਉਨਾ ਨੇ ਪਾਰਟੀ ਵਰਕਰਾਂ ਨੂੰ ਹੁਣੇ ਤੋਂ ਚੋਣਾਂ ਸਬੰਧੀ ਸਰਗਰਮੀਆ ਤੇਜ ਕਰਨ ਦੀ ਅਪੀਲ ਕੀਤੀ, ਉਨਾ ਨੇ ਕਿਹਾ ਕਿ ਆਉਣ  ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ।ਇਸਤਰੀ ਅਕਾਲੀ ਆਗੂ ਬੇਅੰਤ ਕੌਰ ਨੇ ਦੱਸਿਆ ਕਿ ਇਸ ਘਰ ਵਿੱਚ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਵਰੋਸਾਏ ਅਤੇ ਨਾਨਕਸਰ ਸੰਪਰਦਾਇ ਦੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਮੁੱਖੀ ਨਾਨਕਸਰ ਕਲੇਰਾਂ ਦੇ ਇਸ ਘਰ ਨਾਨਕਾ ਪਰਿਵਾਰ ਹੋਣ ਕਰਕੇ ਹੀ ਪਾਰਟੀ  ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਸਾਡੇ ਘਰ  ਆਏ ਸਨ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਬ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ,ਸ਼੍ਰੋਮਣੀ ਅਕਾਲੀ ਦਲ ਬ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਾਬਾ ਬਲਬੀਰ ਸਿੰਘ ਘੁੰਨਸ , ਐਡਵੋਕੇਟ ਸਤਨਾਮ ਸਿੰਘ ਰਾਹੀ ,   ਪਰਮਜੀਤ ਕੌਰ ਵਿਰਕਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸੰਗਰੂਰ  ,ਜਸਵਿੰਦਰ ਕੌਰ ਠੂਲੇਵਾਲਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ  ਬਰਨਾਲਾ ਦਿਹਾਤੀ ,ਪਰਮਿੰਦਰ ਕੌਰ ਰੰਧਾਵਾ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਬਰਨਾਲਾ ਸਹਿਰੀ, ਪਰਮਜੀਤ ਕੌਰ ਕੱਟੂ  ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਪੰਜਾਬ ,ਪਾਰਟੀ ਦੇ ਸੀਨੀਅਰ ਆਗੂ ਅਜੈਬ ਸਿੰਘ ਸਿੱਧੂ ਬੀਹਲਾ, ਸਰਕਲ ਟੱਲੇਵਾਲ ਦੇ ਪ੍ਰਧਾਨ ਜਥੇਦਾਰ ਬਚਿੱਤਰ ਸਿੰਘ ਰਾਏਸਰ, ਯੂਥ ਵਿੰਗ ਦੇ ਆਗੂ ਗੁਰਸੇਵਕ ਸਿੰਘ ਗਾਗੇਵਾਲ , ਪਰਮਜੀਤ ਕੋਰ ਹਮੀਦੀ ਸਰਕਲ ਪ੍ਰਧਾਨ ਇਸਤਰੀ ਅਕਾਲੀ ਦਲ,ਸਨੀਤਾ ਮੱਟੂ ਸਹਿਰੀ ਪਧਾਨ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!