12.5 C
United Kingdom
Sunday, September 6, 2026

More

    ਧੂੜ੍ਹਾਂ ਪੱਟ ਰਿਹੈ ਬਲਜੀਤ ਕਮਾਲਪੁਰਾ ਦਾ ਨਵਾਂ ਗਾਣਾ ”ਨੀ ਯਾਰ ਤੇਰਾ”

    ਬੈਲਜ਼ੀਅਮ (ਪ੍ਰਗਟ ਸਿੰਘ ਜੋੋਧਪੁਰੀ)

    ਬੈਲਜੀਅਮ ਦੇ ਸ਼ਹਿਰ ਈਪਰ ਰਹਿੰਦੇ ਪ੍ਰਵਾਸੀ ਪੰਜਾਬੀ ਬਲਜੀਤ ਸਿੰਘ ਕਮਾਲਪੁਰਾ ਮੰਗਲਵਾਰ 7 ਜੁਲਾਈ ਨੂੰ ਇੱਕ ਨਵਾਂ ਪੰਜਾਬੀ ਗਾਣਾ ”ਨੀ ਯਾਰ ਤੇਰਾ” ਲੈ ਕੇ ਪੰਜਾਬੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ। ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਬਲਜੀਤ ਸਿੰਘ ਦਸਦਾ ਹੈ ਕਿ ਉਸਨੂੰ ਬਚਪਨ ‘ਤੋਂ ਹੀ ਗਾਉਣ ਦਾ ਸੌਂਕ ਹੈ ਤੇ ਪਿਛਲੇ ਕਈ ਸਾਲਾਂ ‘ਤੋਂ ਉਹ ਲਗਾਤਾਰ ਰਿਆਜ ਕਰ ਰਿਹਾ ਹੈ ਤੇ ਕਈ ਚੋਟੀ ਦੇ ਸੰਗੀਤਕਾਰਾਂ ਦੇ ਸੰਪਰਕ ਵਿੱਚ ਵੀ ਹੈ। ਬਲਜੀਤ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ, ਕਰਨ ਔਜਲਾ ਅਤੇ ਦੀਪ ਜੰਡੂ ਉਸਦੇ ਪਸੰਦੀਦਾ ਗਾਇਕ ਹਨ ਜਿਨ੍ਹਾਂ ‘ਤੋਂ ਪ੍ਰਭਾਵਿਤ ਹੋ ਉਹ ਖੁਦ ਵੀ ਗਾਇਕ ਬਣਨ ਦੀ ਠਾਣ ਬੈਠਾ ਹੈ। ਲੁਧਿਆਣੇ ਜ਼ਿਲ੍ਹੇ ਦੇ ਸ਼ਹਿਰ ਜਗਰਾਂਓ ਨੇੜਲੇ ਪਿੰਡ ਕਮਾਲਪੁਰਾ ਦੇ ਜੰਮਪਲ ਬਲਜੀਤ ਦਾ ਮੁਕੇਸ ਰਾਠੌਰ ਦੇ ਸੰਗੀਤ ਵਿਚ ਰਲੀਜ਼ ਹੋਇਆ ਇਹ ਪਹਿਲਾ ਗਾਣਾ ਹੈ। ਬਲਜੀਤ ਦਾ ਕਹਿਣਾ ਹੈ ਕਿ ਨੌਜਵਾਨ ਵਰਗ ਵੱਲੋਂ ਉਸਦੇ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!