14.8 C
United Kingdom
Saturday, September 5, 2026

More

    ਇਟਲੀ ਵਸਦੇ ਭਾਰਤੀ ਲੋਕ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ- ਰੀਨਤ ਸੰਧੂ

    ਰੋਮ (ਕੈਂਥ)

    ਇਟਲੀ ਵਿਚ ਪਿਛਲੇ ਕਈ ਸਾਲਾ ਤੋ ਮਜਦੂਰਾਂ ਦੇ ਹੱਕਾਂ ਲਈ  ਸੰਘਰਸ ਕਰ ਰਹੀ ਇਟਲੀ ਦੇ ਸੂਬੇ ਲਾਸੀਓ ਦੀ ਸਿਰਮੋਰ ਮਜਦੂਰ ਜੱਥੇਬੰਦੀ ਇੰਡੀਅਨ ਕਮਿਊਨਟੀ ਇਨ ਲਾਸੀਓ ਵਲੋ ਭਾਰਤੀ ਅੰਬੈਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਜੀ ਦੀ ਬਦਲੀ ਹੋਣ  ਤੇ ਵਿਦਾਇਗੀ ਪਾਰਟੀ ਦਿੱਤੀ ਗਈ ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਮੁੱਖ ਸਿੰਘਹਜ਼ਾਰਾਂ ਪ੍ਰਧਾਨ ਇੰਡੀਅਨ ਕਮਿਊਨਿਟੀ ਇੰਨ ਲਾਸੀਓ  ਨੇ ਕਿਹਾ ਕਿ ਰੋਮ ਅੰਬੈਸੀ ਦੇ ਰਾਜਦੂਤ ਮੈਡਮ ਰੀਨਤ ਸੰਧੂ ਅਤੇ ਉਹਨਾਂ ਦੇ ਸਟਾਫ ਨੇ ਹਰ ਸੰਭਵ ਕੋਸ਼ਿਸ਼ ਕਰ ਕੇ ਇਟਲੀ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਟਲੀ ਵਿੱਚ ਵਸਦੇ ਭਾਰਤੀਆਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ।ਇਸ ਤੋਂ ਇਲਾਵਾ ਵੰਦੇ ਭਾਰਤ ਮਿਸ਼ਨ ਦੇ ਤਹਿਤ ਹੁਣ ਤੱਕ ਬਹੁਤ ਸਾਰੇ ਭਾਰਤੀਆਂ ਨੂੰ ਇਟਲੀ ਤੋਂ ਭਾਰਤ ਅਤੇ ਭਾਰਤ ਤੋਂ ਇਟਲੀ ਲਿਆਂਦਾ ਗਿਆ ਹੈ ਜਿਸ ਵਿੱਚ ਅੰਬੈਸੀ ਨੇ ਵਿਸ਼ੇਸ਼ ਤੌਰ ਤੇ ਜਿਹੜੀ ਭੂਮਿਕਾ ਸਮਾਜ ਅਤੇ ਭਾਈਚਾਰੇ ਪ੍ਰਤੀ ਨਿਭਾਈ ਗਈ ਜਿਸ ਲਈ ਇਹ  ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਜਦੋਂ ਵੀ ਕੋਈ ਉਡਾਨ ਇਸ ਮਿਸ਼ਨ ਤਹਿਤ ਇਟਲੀ ਆਈ ਹੈ ਜਾ ਭਾਰਤ ਗਈ ਹੈ ਮੈਡਮ ਜੀ ਨੇ ਆਪਣੀ ਨਿਗਰਾਨੀ ਹੇਠ ਸਾਰੇ ਯਾਤਰੀਆਂ ਨੂੰ ਸਹੀ ਸਲਾਮਤ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਗਿਆ ਸੀ ਉਨਾ ਅੱਗੇ ਕਿਹਾ ਕਿ ਇਟਲੀ ਵਿੱਚ ਜਿਸ ਦਿਨ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਕਰਨ ਲਈ ਇੰਮੀਗ੍ਰੇਸ਼ਨ ਖੁੱਲੀ ਹੈ ਉਸ ਦਿਨ ਤੋਂ ਹੀ ਇਟਲੀ ਵਿੱਚ ਭਾਰਤੀਆਂ ਨੂੰ ਪਾਸਪੋਰਟ ਸੰਬੰਧੀ ਆ ਰਹੀਆਂ ਮੁਸਕਲਾਂ ਨੂੰ ਦੇਖਦਿਆਂ ਹੋਇਆਂ ਭਾਰਤੀ ਅੰਬੈਸੀ ਨੇ ਇਟਲੀ ਦੀਆ ਧਾਰਮਿਕ , ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਜਾਂ ਕੇ ਪਾਸਪੋਰਟ ਸੰਬੰਧੀ ਅਰਜ਼ੀਆਂ ਲੈ ਕੇ ਅਤੇ ਅਥਾਰਟੀ ਪੱਤਰ ਜਾਰੀ ਕੀਤੇ ਗਏ ਅਤੇ ਭਾਰਤੀ ਅੰਬੈਸੀ ਰੋਮ ਵਲੋਂ ਵਗੈਰ ਪਾਸਪੋਰਟਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਤਿਆਰ ਕਰਕੇ ਵਿਸ਼ੇਸ਼ ਕੈਂਪ ਲਗਾ ਕੇ ਪਾਸਪੋਰਟ ਵੰਡਣ ਦੀ ਪ੍ਰਕਿਰਿਆ ਦਾ ਕੰਮ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਸੀ।ਜਿਸ ਲਈ ਮੈਡਮ ਰੀਨਤ ਸੰਧੂ ਜੀ ਵਿਦਾਇਗੀ ਪਾਰਟੀ ਮੌਕੇ ਵਿਸੇਸ ਸਨਮਾਨ ਕੀਤਾ ਗਿਆ ।ਇਸ ਮੌਕੇ ਤੇਰਾਚੀਨਾ ਦੇ ਮੇਅਰ ਵੱਲੋ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਰੀਨਤ ਸੰਧੂ ,ਡੀ ਸੀ ਐਮ ਮੈਡਮ ਨਿਹਾਰੀਕਾ ਸਿੰਘ ,ਡਾ. ਰਜਿੰਦਰ ਕੁਮਾਰ ਖੇਤੀ-ਬਾੜੀ ਮੰਤਰੀ ਤੋਂ ਇਲਾਵਾ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੀ ਕਮੇਟੀ ਨੂੰ ਦੁਪਿਹਰ ਦੇ ਖਾਣੇ ਉਪੱਰ ਬੁਲਾਇਆ ਗਿਆ।ਵਿਦਾਇਗੀ ਪਾਰਟੀ ਮੌਕੇ ਮੈਡਮ ਸੰਧੂ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ਨਤਮਸਤਕ ਵੀ ਹੋਏ ਅਤੇ ਉਹਨਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਟਲੀ ਵਿੱਚ ਬਹੁਤ ਮਾਣ ਸਤਿਕਾਰ ਮਿਲਿਆ ।ਇਟਲੀ ਦੇ ਭਾਰਤੀ ਲੋਕ ਬਹੁਤ ਹੀ ਸੇਵਾ ਭਾਵਨਾ ਨੂੰ ਸਮਰਪਿਤ ਹੈ।ਉਮੀਦ ਹੈ ਕਿ ਇਹ ਲੋਕ ਇੰਝ ਹੀ ਸਦਾ ਮਨੁੱਖਤਾ ਦੇ ਭਲੇ ਹਿੱਤ ਕਾਰਜ ਕਰਦੇ ਰਹਿਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!