ਗੀਤ ਦੀ ਗੱਲ ਕਰਦਿਆਂ
ਡਾ. ਸੁਰਜੀਤ ਸਿੰਘ ਭਦੌੜ *
ਗਾਇਕੀ ਦੇ ਪਿੜ ਵਿੱਚ ਕੁਦਣ ਦੀ ਰਿਹਰਸਲ ਕਰਦਿਆਂ ਬਰਨਾਲਾ ਜਿਲੇ ਦੇ ਪਿੰਡ ਭਦੌੜ ਦਾ ਨੌਜਵਾਨ ਆਕਾਸ਼ ਆਪਣੇ ਦੂਜੇ ਕਵਰ ਗੀਤ ” ਡੀਅਰ ਮਾਮਾ ” ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਫਿਰ ਹਾਜਿਰ ਹੋ ਗਿਆ ਹੈ । ਆਕਾਸ਼ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੇ ਲਿਖੇ ਅਤੇ ਗਾਏ ਗੀਤ ” ਡੀਅਰ ਮਾਮਾ ” ਨੂੰ ਆਪਣੇ ਅੰਦਾਜ ਅਤੇ ਆਵਾਜ ਵਿੱਚ ਗਾਇਆ ਹੈ । ਸਿੱਧੂ ਮੂਸੇਵਾਲੇ ਦੇ ਲਿਖੇ ” ਡੀਅਰ ਮਾਮਾ ” ਗੀਤ ਦੇ ਸ਼ਬਦਾਂ ” ਕਦੇ ਸੂਰਜ ਵਾਂਗੂ ਤਪਦਾ ਹਾਂ ,ਕਦੇ ਸ਼ਾਂਤ ਸਵੇਰੇ ਵਰਗਾ ਆ, ਮਾਂ ਮੈਨੂੰ ਲੱਗਦਾ ਰਹਿੰਦਾ ਐ ਜਮਾਂ ਤੇਰੇ ਵਰਗਾ ਐ ” ਨੂੰ ਉਸਨੇ ਬਾਖੂਬੀ ਗਾਇਆ ਹੈ ਅਤੇ ਇਸ ਗੀਤ ਦਾ ਸੰਗੀਤ ਵੀ ਖੁਦ ਆਕਾਸ਼ ਨੇ ਤਿਆਰ ਕੀਤਾ ਹੈ । ਜਿੱਥੇ ਇਹ ਗੀਤ ਆਕਾਸ਼ ਦੇ ਪੰਜਾਬੀ ਗਾਇਕੀ ਦੇ ਆਕਾਸ਼ ਵਿੱਚ ਬੁਲੰਦੀਆਂ ਦੇ ਸੁਪਨਿਆਂ ਦੇ ਸੱਚ ਹੋਣ ਦੀ ਹਾਮੀ ਭਰਦਾ ਹੈ, ਉਥੇ ਉਹਦੀ ਪੇਸ਼ਕਾਰੀ ਸਰੋਤਿਆਂ ਅਤੇ ਦਰਸ਼ਕਾਂ ਵਿੱਚ ਆਸ ਦੀ ਕਿਰਨ ਬੰਨਦੀ ਹੈ । ਆਕਾਸ਼ ਦਾ ਇਹ ਦੂਜਾ ਕਵਰ ਗੀਤ ਹੈ । ਉਸਦੇ ਪਹਿਲੇ ਆਏ ਪ੍ਰਭ ਗਿੱਲ ਦੇ ਗਾਏ ਗੀਤ ” ਤਾਰਿਆਂ ਦੇ ਦੇਸ਼ ” ਦੇ ਕਵਰ ਗੀਤ ਨੇ ਪੰਜਾਬੀ ਸਰੋਤਿਆਂ ਦਾ ਧਿਆਨ ਆਪਣੇ ਵੱਲ਼ ਖਿੱਚਿਆ ਸੀ । ਗਾਇਕੀ ਦੇ ਖੇਤਰ ਵਿੱਚ ਆਉਣ ਲਈ ਜਿਸ ਪਰਪੱਕਤਾ ਨਾਲ ਆਕਾਸ਼ ਤਿਆਰੀ ਕਰਦਾ ਹੈ, ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਹਾਲੇ ਨਵੇਂ ਅਤੇ ਵਿਅਕਤੀਗਤ ਗੀਤ ਨੂੰ ਹੱਥ ਪਾਉਣ ਤੋਂ ਦੂਰੀ ਰੱਖਦਿਆਂ ਕਵਰ ਗੀਤਾਂ ਦੀ ਪੇਸ਼ਕਾਰੀ ਵਿੱਚ ਲੱਗਿਆ ਹੈ । ਪੁਖਤਾ ਗਾਇਕੀ ਵਿੱਚ ਆਉਣ ਲਈ ਉਹਦੇ ਚ ਕਿੰਨੀ ਲਗਨ ਅਤੇ ਮਿਹਨਤ ਹੈ, ਇਸਦਾ ਪਤਾ ਇਸ ਤੋਂ ਲੱਗਦਾ ਹੈ ਕਿ ਉਸਦਾ ਇਹ ਕਵਰ ਗੀਤ ਉਸਦੇ ਪਹਿਲੇ ਕਵਰ ਗੀਤ ਤੋਂ ਪੂਰਾ ਇੱਕ ਸਾਲ ਬਾਅਦ ਆਇਆ ਹੈ । ਆਕਾਸ਼ ਨੂੰ ਸੰਗੀਤ ਅਤੇ ਗੀਤ ਦੀ ਸਮਝ ਵਿਰਾਸਤ ਚੋਂ ਮਿਲੀ ਹੈ ਕਿਉਂਕਿ ਉਸਦਾ ਬਾਪ ਸਬਜੀਤ ਇੱਕ ਵਧੀਆ ਸੰਗੀਤਕਾਰ ਹੈ ਜੋ ਪੰਜਾਬ ਦੇ ਪ੍ਰਸਿੱਧ ਗਾਇਕਾਂ ਲਈ ਸੰਗੀਤ ਤਿਆਰ ਕਰਦਾ ਹੈ । ਘਰ ਦਾ ਸੰਗੀਤਕ ਮਾਹੌਲ ਅਤੇ ਆਕਾਸ਼ ਦਾ ਲੰਬੇ ਸਮੇਂ ਤੋਂ ਗਾਇਕਾਂ ਦੀ ਸੰਗਤ ਦਾ ਹੀ ਅਸਰ ਹੋਵੇਗਾ ਕਿ ਉਹ ਇੰਨੇ ਸਥਾਪਿਤ ਕਲਾਕਾਰਾਂ ਦੇ ਗੀਤਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਨਿਭਾ ਸਕਿਆ ਹੈ ਕਿਉਂਕਿ ਆਪਣੇ ਖੁਦ ਦੇ ਗਾਏ ਗੀਤਾਂ ਦੀ ਬਜਾਇ ਕਵਰ ਗੀਤਾਂ ਨੂੰ ਗਾਉਣ ਦੀ ਜਿੰਮੇਵਾਰੀ ਕਈ ਗੁਣਾ ਜਿਆਦਾ ਹੁੰਦੀ ਹੈ । ਆਕਾਸ਼ ਦੀ ਸੰਗੀਤ ਦੇ ਖੇਤਰ ਵਿੱਚ ਪੋਲੇ ਪੋਲੇ ਪੈਰਾਂ ਨਾਲ ਅਗਾਂਹ ਵਧਣ ਦੀ ਪ੍ਰਕਿਰਿਆ ਉਸਨੂੰ ਸਥਾਪਿਤ ਗਾਇਕ ਬਨਣ ਲਈ ਜਰੂਰ ਮੱਦਦਗਾਰ ਸਾਬਤ ਹੋਵੇਗੀ ।
*98884-88060