ਪ੍ਸ਼ੋਤਮ ਪੱਤੋ।
ਨਾ ਖ਼ੁਦ ਨੂੰ ਤਕਦੀਰ ਨਾ ਜੋੜ।
ਮਾੜੇ ਵਕਤ ਤੇ ਮੂੰਹ ਨਾ ਮੋੜੋ।
ਕੀ ਪਾਇਆ ਤੇ ਕੀ ਗਵਾਇਆ,
ਬਹੁਤਾ ਸੋਚਣ ਦੀ ਨਾ ਲੋੜ।
ਆਪਣੇ ਮਨ ਦੀ ਖੁਸ਼ੀ ਲਈ,
ਰੰਗ ਬਿਰੰਗੇ ਫੁੱਲ ਨਾ ਤੋੜ।
ਸੁੱਕੇ ਬੱਦਲਾਂ ਜਿਹੀਆਂ ਅੱਖਾਂ,
ਨਹੀਂ ਬਰਸ਼ਣਾ ਲੱਖ ਨਿਚੋੜ।
‘ਪੱਤੋ’ ਦਾ ਦੀਵਾਨਾਪਣ ਕਿਤੇ,
ਦੁਨੀਆਂ ਤੋਂ ਨਾ ਦੇਵੇ ਵਿਛੋੜ।