ਗੂੜੀ ਨੀਦੇ ਸੁੱਤੇ ਨੂੰ ਜਗਾ ਗਿਅਾ ੲੇ ਕੋੲੀ ।
ਸਾਲਾਂ ਪਿੱਛੋ ਅਾਪਣਾ ਕਹਿ ਬੁਲਾ ਗਿਅਾ ੲੇ ਕੋੲੀ ।
ਕਿੰਝ ਬੇਵਫਾ ਕਹਿ ਦੇਵਾ ਰੰਗਲੇ ਵਣਜਾਰੇ ਨੂੰ ,
ਸੀਨੇ ਨਾਲ ਲਾ ਕੇ ਸਮਝਾ ਗਿਅਾ ੲੇ ਕੋੲੀ ।
ਭੁੱਲਿਅਾ ਨਹੀ ੳੁਹਦੇ ਖਿੜ ਖਿੜ ਹਾਸੇ ਨੂੰ ,
ਮਿੱਠੀਅਾ ਗੱਲਾਂ ਨਾਲ ਰੁਅਾ ਗਿਅਾ ੲੇ ਕੋੲੀ ।
ਅੱਲੇ ਜ਼ਖਮਾਂ ਨੂੰ ਮਲਮ ਦੀ ੳੁਮੀਦ ਨਹੀ ਸੀ,
ਸੁੱਕੇ ਬੂਟੇ ਨੂੰ ਪਾਣੀ ਪਾ ਗਿਅਾ ੲੇ ਕੋੲੀ ।
ਕਹਿੰਦੇ ਤੜਫਿਅਾ ਨਾ ਕਰ ਯਾਦ ਕਰ ੨ ਕੇ,
ਗੁਜ਼ਰੇ ਜ਼ਮਾਨੇ ਦਾ ਕਲੰਡਰ ਲਾ ਗਿਅਾ ੲੇ ਕੋੲੀ ।
ਥੋੜੇ ਚਿਰ ਲੲੀ ਦਿੱਲ ਬਾਗੋ ਬਾਗ ਹੋੲਿਅਾ ,
ਸੱਤੀ ਸੁਪਨੇ ਚ ਮੋਹ ਜਿਤਾ ਗਿਅਾ ੲੇ ਕੋੲੀ ।
ਅੱਖ ਖੁੱਲੀ ਤਾ ਹੀਰੇ ਮੋਤੀ ਗੁਅਾੲੇ ਨੈਣਾ ਨੇ ,
ੳੁਟਾਲਾਂ ਨੂੰ ਫਿਰ ਸੋਚਾਂ ਚ ਪਾ ਗਿਅਾ ੲੇ ਕੋੲੀ ।
ਸੱਤੀ ਉਟਾਲਾਂ ਵਾਲਾ ..ਸ਼ਹੀਦ ਭਗਤ ਸਿੰਘ ਨਗਰ