ਚੋਣਕਾਰ ਰਜਿਸਟਰੇਸ਼ਨ ਅਫਸਰ, ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ 106 ਅਮਰਗੜ੍ਹ ਨੇ ਨੌੌਜਵਾਨਾਂ ਨੂੰ ਐਨ.ਵੀ.ਐਸ.ਪੀ. ਪੋਰਟਲ ਉਪਰ ਫਾਰਮ ਨੰਬਰ 6 ਭਰਨ ਦੀ ਕੀਤੀ ਅਪੀਲ।
ਮਲੇਰਕੋਟਲਾ, 7 ਜੁਲਾਈ (ਪੰਜ ਦਰਿਆ ਬਿਊਰੋ)
ਕੋਵਿਡ 19 ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫਸਰ, ਪੰਜਾਬ ਅਤੇ ਜ਼ਿਲ੍ਹਾ ਚੋਣ ਅਫਸਰ ਸੰਗਰੂਰ ਵੱਲੋੋਂ ਯੋਗਤਾ ਮਿਤੀ 01 ਜਨਵਰੀ, 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਆਪਣੀ ਵੋਟ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਨਲਾਇਨ ਅਪਲਾਈ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਕੋਈ ਵੀ ਨੌੌਜਵਾਨ ਜਿਸ ਦੀ ਉਮਰ ਮਿਤੀ 01 ਜਨਵਰੀ, 2020 ਨੂੰ 18 ਸਾਲ ਜਾਂ ਇਸ ਤੋੋਂ ਵੱਧ ਹੈ, ਪਰ ਕਿਸੇ ਕਾਰਨ ਕਰਕੇ ਵੋਟਰ ਸੂਚੀ ਦੀ ਸੁਧਾਈ ਦੌੌਰਾਨ ਆਪਣਾ ਨਾਂਅ ਵੋਟਰ ਸੂਚੀ ਵਿਚ ਦਰਜ ਨਹੀਂ ਕਰਵਾ ਸਕਿਆ, ਉਹ ਹੁਣ ਖੁਦ ਘਰ ਬੈਠੇ ਹੀ ਐਨ.ਵੀ.ਐਸ.ਪੀ. ਪੋਰਟਲ ਉਪਰ ਫਾਰਮ ਨੰਬਰ 6 ਭਰ ਕੇ ਆਨਲਾਇਨ ਅਪਲਾਈ ਕਰ ਸਕਦੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮਜੀਤ ਪਾਂਥੇ, ਚੋਣਕਾਰ ਰਜਿਸਟਰੇਸ਼ਨ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ 106 ਅਮਰਗੜ੍ਹ ਨੇ ਦੱਸਿਆ ਕਿ ਇਸ ਮਿਤੀ ਦੇ ਆਧਾਰ ਤੇ 18 ਸਾਲ ਜਾਂ ਇਸ ਤੋੋਂ ਵੱਧ ਉਮਰ ਦੇ ਨੌਜਵਾਨ ਜੋ ਕਿਸੇ ਕਾਰਨ ਅਜੇ ਤੱਕ ਆਪਣੀ ਵੋਟ ਨਹੀਂ ਬਣਵਾ ਸਕੇ, ਐਨ.ਵੀ.ਐਸ.ਪੀ. ਪੋਰਟਲ ਤੋਂ ਇਲਾਵਾ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਆਪਣਾ ਫਾਰਮ ਆਨਲਾਇਨ ਜਮ੍ਹਾਂ ਕਰਵਾ ਸਕਦੇ ਹਨ। ਸ੍ਰੀ ਪਾਂਥੇ ਨੇ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ 106 ਅਮਰਗੜ੍ਹ ਦੇ ਨੌੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ ਹੋਈ, ਉਹ ਐਨ.ਵੀ.ਐਸ.ਪੀ. ਪੋਰਟਲ ਉਪਰ ਜਾ ਕੇ ਆਪਣੀ ਆਨਲਾਇਨ ਵੋਟ ਅਪਲਾਈ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਅਤੇ ਐਸ.ਡੀ.ਐਮ. ਦਫਤਰ ਅਹਿਮਦਗੜ੍ਹ ਦੀ ਚੋਣ ਸ਼ਾਖਾ ਵਿਚ ਕਿਸੇ ਵੀ ਕੰਮਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।