ਮਲੇਰਕੋਟਲਾ, 7 ਜੁਲਾਈ (ਪੰਜ ਦਰਿਆ ਬਿਊਰੋ)
ਸ਼ਹਿਰ ਮਲੇਰਕੋਟਲਾ ਵਿਖੇ ਨਵੇਂ ਖੁੱਲੇ ਗੁਰਪ੍ਰੇਮ ਹਸਪਤਾਲ ਦਾ ਰਸਮੀ ਤੌਰ ਤੇ ਉਦਘਾਟਨ ਮਲੇਰਕੋਟਲਾ ਦੇ ਐਸ.ਪੀ ਸ. ਮਨਜੀਤ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਬਾਹਰ ਐਸ.ਪੀ ਮਨਜੀਤ ਸਿੰਘ ਬਰਾੜ ਮਲੇਰਕੋਟਲਾ, ਡਾ. ਮਨਿੰਦਰ ਸਿੰਘ ਗਿੱਲ ਐਮ.ਡੀ ਅਤੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਆਉਣ ਜਾਣ ਵਾਲੇ ਲੋਕਾਂ ਨੂੰ ਫੁੱਲਦਾਰ, ਛਾਂਦਾਰ ਅਤੇ ਫ਼ਲਦਾਰ ਬੂਟੇ ਵੰਡੇ ਉੱਥੇ ਹੀ ਲੋਕਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ। ਐਨਾ ਹੀ ਨਹੀਂ ਬਲਕਿ ਇਸ ਮੌਕੇ ਹਸਪਤਾਲ ਦੇ ਡਾ. ਮਨਿੰਦਰ ਸਿੰਘ ਗਿੱਲ ਅਤੇ ਐਸ.ਪੀ ਮਨਜੀਤ ਸਿੰਘ ਬਰਾੜ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਨਾਲ ਮਿਲਕੇ ਲੜਨ ਦੀ ਜਿੱਥੇ ਅਪੀਲ ਕੀਤੀ ਗਈ ਉੱਥੇ ਹੀ ਹਮੇਸ਼ਾ ਮਾਸਕ ਲਗਾਉਣ ਦੀ ਅਪੀਲ ਵੀ ਕੀਤੀ। ਜਿਕਰਯੋਗ ਹੈ ਕਿ ਨਵੇਂ ਖੁੱਲੇ ਗੁਰਪ੍ਰੇਮ ਹਸਪਤਾਲ ਦੇ ਮਾਲਕ ਡਾ. ਮਨਿੰਦਰ ਸਿੰਘ ਗਿੱਲ ਐਮ.ਡੀ ਜੋ ਪਹਿਲਾਂ ਹਜਰਤ ਹਲੀਮਾ ਹਸਪਤਾਲ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਵੱਲੋਂ ਹੁਣ ਆਪਣਾ ਹਸਪਤਾਲ ਖੋਲਿਆ ਗਿਆ ਹੈ।