ਮਹਿਲ ਕਲਾਂ 6 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਮਹਿਲ ਕਲਾਂ ਬਲਾਕ ਦੇ ਸਿਹਤ ਕਰਮਚਾਰੀਆਂ ਦੀ ਡਿਊਟੀ ਨੂੰ ਸਲਾਮ -ਏ ਐਸ ਪੀ ਡਾ ਜੈਨ – ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜਨ ਵਾਲੇ ਯੋਧਿਆਂ ਨੂੰ ਅੱਜ ਸਿਹਤ ਵਿਭਾਗ ਵਲੋਂ ਬਲਾਕ ਸੀ ਐਚ ਸੀ ਮਹਿਲ ਕਲਾਂ ਵਿਖੇ ਮਾਸ ਮੀਡੀਆ ਵਿੰਗ ਵੱਲੋਂ ਹਰਜਿੰਦਰ ਸਿੰਘ ਆਂਡਲੂ ਅਤੇ ਏਐੱਸਪੀ ਮਹਿਲ ਕਲਾਂ ਡਾਕਟਰ ਪ੍ਰੱਗਿਆ ਜੈਨ ਆਈਪੀਐਸ ਦੀ ਅਗਵਾਈ ਹੇਠ ਬਲਾਕ ਪੀ ਐੱਚ ਸੀ ਮਹਿਲ ਕਲਾਂ ਵੱਲੋਂ ਡਾਕਟਰ, ਫਾਰਮੈਂਸੀ ਅਫ਼ਸਰਾਂ ,ਸਟਾਫ਼ ਨਰਸਾਂ ,ਏ ਐਨ ਐਮ ਅਤੇ ਦਰਜਾ ਚਾਰ ਕਰਮਚਾਰੀ ਮਿਸ਼ਨ ਫ਼ਤਹਿ ਦੇ ਬੈਜ ਲਗਾ ਕੇ ਉਨ੍ਹਾਂ ਦੀ ਕਰੋਨਾ ਯੋਧਿਆਂ ਵੱਲੋਂ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਏਐੱਸਪੀ ਡਾਕਟਰ ਪ੍ਰੱਗਿਆ ਜੈਨ ਨੇ ਕਿਹਾ ਕਿ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ ਦੀ ਅਵਾਈ ਹੇਠ ਰੈਪਿਡ ਰਿਸਪਾਂਸ ਟੀਮ ਵੱਲੋਂ ਬਹੁਤ ਸ਼ਲਾਘਾ ਯੋਗ ਕੰਮ ਕੀਤਾ ਜਾ ਰਿਹਾ ਹੈ । ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਜਸਵਿੰਦਰ ਕੌਰ ਨੇ ਕਿਹਾ ਕਿ ਬਲਾਕ ਐਜੂਕੇਟਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਮਾਸ ਮੀਡੀਆ ਵੱਲੋਂ ਆਮ ਲੋਕਾਂ ਨੂੰ ਕੋਵਿਡ 19 ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਡਾ ਪ੍ਰਿਯੰਕਾ ,ਡਾ ਅੰਮ੍ਰਿਤਪਾਲ ਕੌਰ ਡੈਂਟਲ ਸਰਜਨ, ਇੰਸਪੈਕਟਰ ਜਸਵੀਰ ਸਿੰਘ , ਸਿਹਤ ਕਰਮੀ ਬੂਟਾ ਸਿੰਘ , ਭਜਨ ਸਿੰਘ ਅਤੇ ਗੁਰਦੀਪ ਸਿੰਘ ਰੀਡਰ ਆਦਿ ਹਾਜ਼ਰ ਸਨ ।