7.8 C
United Kingdom
Saturday, April 19, 2025

More

    ਮੋਗਾ ਜ਼ਿਲੇ ਵਿੱਚ ਮਰੀਜ਼ਾਂ ਦੀ ਗਿਣਤੀ ਹੋਈ ਚਾਰ।

    ਲੋਕਾਂ ਵਿੱਚ ਭਾਰੀ ਸਹਿਮ ਪ੍ਰਸ਼ਾਸਨ ਵੱਲੋਂ ਸਹਿਯੋਗ ਦੀ ਮੰਗ
    • ਚਾਰੇ ਮਰੀਜ਼ ਹਨ ਆਈਸੋਲੇਸ਼ਨ ਵਿਭਾਗ ਵਿੱਚ ।

    ਮੋਗਾ, ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

    ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ 4 ਮਰੀਜਾਂ ਦੀਆਂ ਕਰੋਨਾ ਵਾਈਰਸ ਰਿਪੋਰਟਾਂ ਪਾਜੀਟਿਵ ਆਈਆਂ ਹਨ। ਜਿੰਨ੍ਹਾਂ ਦੀ ਉਮਰ 24, 25, 26, ਅਤੇ 64 ਸਾਲ ਹੈ। ਇਹ ਚਾਰੋ ਮਰੀਜ਼ ਬਿਲਕੁਲ ਸਿਹਤਮੰਦ ਹਨ ਅਤੇ ਆਈਸੋਲੇਸ਼ਨ ਕੇਦਰ ਵਿਖੇ ਦਾਖਲ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸਲ ਮੀਡੀਓ ਗੁੰਮਰਾਹਕੁੰਨ ਪ੍ਰਚਾਰ ਤੋ ਸੁਚੇਤ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਇਸਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਿਯੋਗ ਦੇਣ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਮਰੀਜ ਬਾਂਦਰਾ (ਮੁੰਬਈ) ਤੋ ਮੋਗਾ ਆਏ ਅਤੇ 23 ਮਾਰਚ ਨੂੰ ਪਿੰਡ ਚੀਦਾ ਬਾਘਾਪੁਰਾਣਾ ਵਿਖੇ ਪੁੱਜੇ। ਜਿੱਥੇ ਉਹ ਰਹਿ ਰਹੇ ਸਨ।    
    ਡਿਪਟੀ ਕਮਿਸ਼ਨਰ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰ ਰਹਿ ਕੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਇਨਫੈਕਸ਼ਨ ਤੋ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰਫਿਊ ਆਮ ਜਨਤਾ ਦੀ ਭਲਾਈ ਲਈ ਲਗਾਇਆ ਗਿਆ ਹੈ। ਤਾਂ ਜੋ ਇਨਫੈਕਸ਼ਨ ਦੇ ਫੈਲਣ ਦੀ ਚੇਨ ਰੋਕੀ ਜਾ ਸਕੇ।
    ਉਨ੍ਹਾਂ ਅੱਗੇ ਕਿਹਾ ਕਿ ਜਿਥੇ ਜ਼ਿਲ੍ਹੇ ਵਿੱਚ ਲੱਗੇ ਹੋਏ ਕਰਫਿਊ ਦੌਰਾਨ ਜ਼ਿਲ੍ਹਾ ਵਾਸੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤਾ ਕਰਨ ਲਈ ਆਪਣਾ ਨਾਮ, ਪਤਾ ਵਟਸਐਪ ਨੰਬਰਾਂ ‘ 8360630465, 8360722884, 7743087321 ਅਤੇ 6280783422’ ਉੱਪਰ ਭੇਂਜ ਸਕਦੇ ਹਨ।

    ਡਾ: ਨਰੇਸ਼ ਕੁਮਾਰ ਮੁਤਾਬਕ ਜਿਹਨਾਂ ਚਾਰ ਵਿਅਕਤੀਆਂ ਦੀ ਟੈਸਟ ਰਿਪੋਰਟ ਉਡੀਕੀ ਜਾ ਰਹੀ ਸੀ ਉਹਨਾਂ ਵਿਚੋਂ 3 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ ਜਦਕਿ ਇਕ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤਰਾਂ ਅੱਜ 7 ਅਪਰੈਲ ਸ਼ਾਮ 4 ਵਜੇ ਤੱਕ ਮੋਗਾ ਜ਼ਿਲੇ ਵਿਚ ਕੁੱਲ 4 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ ਜੋ ਸਰਕਾਰੀ ਹਸਪਤਾਲ ਮੋੋਗਾ ਵਿਖੇ ਜ਼ੇਰੇ ਇਲਾਜ਼ ਹਨ। 

    ਪਹਿਲੇ ਮਰੀਜ਼ ਨੇ ਕਿੱਥੇ ਕਿੱਥੇ ਕੀਤਾ ਸਫ਼ਰ।
    ਸਿਹਤ ਵਿਭਾਗ ਦੇ ਡਾ: ਨਰੇਸ਼ ਕੁਮਾਰ ਦੇ ਦੱਸਣ ਮੁਤਾਬਕ ਇਹ ਵਿਅਕਤੀ 12 ਫਰਵਰੀ ਨੂੰ ਬੰਬੇ ਅੰਧੇਰੀ ਤੋਂ ਰਵਾਨਾ ਹੋਏ ਸਨ,13 ਤੋਂ 15 ਫਰਵਰੀ ਤੱਕ ਕਾਲੀ ਮਸਜਿਦ ਦਿਲੀ ਵਿਚ ਰਹੇ, 16 ਨੂੰ ਮਰਕਜ਼ ਬਠਿੰਡਾ ਰਹੇ,18 ਤੋਂ 22 ਤੱਕ ਬਜੋਆਣਾ ਪਿੰਡ ,23 ਤੋਂ 28 ਤੱਕ ਦਿਆਲਪੁਰਾ ਭਾਈਕਾ, 29 ਫਰਵਰੀ ਤੋਂ 1 ਮਾਰਚ ਤੱਕ ਕੋਠਾ ਗੁਰੂ ਕਾ , 2 ਤੋਂ 7 ਮਾਰਚ ਤੱਕ ਮਲੂਕਾ , 8 ਤੋਂ 15 ਮਾਰਚ ਤੱਕ ਮੱਲਾ ਪਿੰਡ,16 ਤੋਂ 18 ਤੱਕ ਭਗਤਾ ਭਾਈਕਾ, 19 ਤੋਂ 22 ਤੱਕ ਸੁਖਾਨੰਦ ਜ਼ਿਲ੍ਹਾ ਮੋਗਾ ‘ਚ ਰਹੇ । ਇਹ  ਵਿਅਕਤੀ 23 ਮਾਰਚ ਨੂੰ ਚੀਦੇ ਪਿੰਡ ਵਿਚ ਆ ਗਏ ਜਿੱਥੇ ਮਸੀਤ ਦਾ ਇਮਾਮ ਪਹਿਲਾਂ ਤੋਂ ਮੌਜੂਦ ਸੀ । 
    ਜ਼ਿਕਰਯੋਗ ਹੈ ਕਿ ਪੁਲਿਸ ਇਹਨਾਂ ਵਿਅਕਤੀਆਂ ਦੀ ਕਾਲ ਟਰੇਸ ਹਿਸਟਰੀ ਤੋਂ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਇਹਨਾਂ ਨੇ ਦਿਲੀ ਦੀ ਮਜਲਿਸ ਵਿਚ ਸ਼ਮੂਲੀਅਤ ਕੀਤੀ ਜਾਂ ਨਹੀਂ ਅਤੇ ਉਸ ਉਪਰੰਤ ਕਿਨਾਂ ਪਿੰਡਾਂ ਵਿਚ ਕਿਹੜੇ ਵਿਅਕਤੀਆਂ ਦੇ ਸੰਪਰਕ ਵਿਚ ਰਹੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!