6.9 C
United Kingdom
Saturday, March 7, 2026

More

    ਗ਼ਜ਼ਲ

    ਕਰਮਜੀਤ ਦਿਉਣ “ਐਲਨਾਬਾਦ”

    ਰੰਗਲੀ ਇਸ ਰੁੱਤ ਦਾ ਇਤਬਾਰ, ਦੱਸੋ ਕੀ ਕਰਾਂ।
    ਫੁੱਲ ਵੀ ਚੁਭਦੇ ਨੇ ਬਣਕੇ ਖਾਰ, ਦੱਸੋ ਕੀ ਕਰਾਂ ।

    ਸਹਿ ਲਵਾਂ ਕਿੰਨਾ ਕੁ ਚਿਰ ਮੈਂ, ਜ਼ੁਲਮ ਐਵੈਂ ਬੇਵਜ੍ਹਾ ,​
    ਕਲਮ ਮੇਰੀ ਬਣ ਗਈ ਤਲਵਾਰ, ਦੱਸੋ ਕੀ ਕਰਾਂ।

    ਮੈਂ ਤਾਂ ਲਾਏ ਫ਼ੁੱਲ ਹੀ ਸੀ , ਮੋਤੀਏ ਦੇ ਸੰਹੁ ਤਿਰੀ,​
    ਖ਼ਬਰੇ ਕਿੱਦਾਂ ਉੱਗ ਆਏ ਖਾਰ, ਦੱਸੋ ਕੀ ਕਰਾਂ।

    ਨੈਣ ਮਚਲੇ ਹੋ ਗਏ , ਸੋਹਣੇ ਸੱਜਣ ਨੂੰ ਵੇਖ ਕੇ,​
    ਹੋ ਗਈ ਕਜਲੇ ਦੀ ਤਿੱਖੀ ਧਾਰ, ਦੱਸੋ ਕੀ ਕਰਾਂ।

    ਧਰਤ ਦਾ ਮੋਹ ਛੱਡ ਕੇ, ਮੈਂ ਮਾਣ ਉਹਦਾ ਰਖ ਲਵਾਂ?​
    ਚੰਨ ਅੰਬਰ ਦਾ ਬੁਲਾਵੇ ਪਾਰ, ਦੱਸੋ ਕੀ ਕਰਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!