ਪੰਜ ਦਰਿਆ ਬਿਊਰੋ
ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨੇ ਹਰ ਵਰਗ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਹਰ ਪਾਸੇ ਬੁਰੇ ਦੌਰ ਦੀ ਚਰਚਾ ਹੋ ਰਹੀ ਹੈ। ਜਿਹਨਾਂ ਵਿੱਚ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਲੋਕਾਂ ਦੀ ਜਿੰਦਗੀ ਦੁਸ਼ਵਾਰ ਹੋ ਗਈ। ਮੱਧ ਵਰਗੀ ਕਲਾਕਾਰਾਂ ਦਾ ਤਾਂ ਜਿਉਣਾ ਮੁਹਾਲ ਹੋ ਗਿਆ ਹੈ। ਜਿਹਨਾਂ ਦੇ ਘਰ ਸਿਰਫ਼ ਕਲਾਕਾਰੀ ਦੇ ਸਿਰ ‘ਤੇ ਹੀ ਨਿਰਭਰ ਕਰਦੇ ਸੀ, ਉਨ੍ਹਾਂ ਦੀ ਹਾਲਤ ਤਾਂ ਪਾਣੀ ਤੋਂ ਵੀ ਪਤਲੀ ਪੈ ਗਈ ਚੁੱਕੀ ਹੈ।
ਇਸ ਫਿਲਮ ਦੀ ਕਹਾਣੀ ਵੀ ਇੱਕ ਮੱਧ ਵਰਗੀ ਗਾਇਕ ਦੀ ਜਿੰਦਗੀ ‘ਤੇ ਆਧਾਰਿਤ ਹੈ। ਉਸਦੇ ਹਾਲਾਤਾਂ ਨੂੰ ਬਿਆਨ ਕਰੇਗੀ ਇਹ ਫਿਲਮ। ਫਿਲਮ ਵਿਚ ਇੱਕ ਬਹੁਤ ਵਧੀਆ ਸਮਾਜਿਕ ਸੁਨੇਹਾ ਹੈ। ਫਿਲਮ ਨਿਰਮਾਤਾ ਨਿਰਦੇਸ਼ਕ ਗੁਰਪਿਆਰ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਪੰਜਾਬੀ ਲੋਕ ਗਾਇਕ ਮੀਤ ਮਨਤਾਰ ਦੁਆਰਾ ਲਿਖੀ ਗਈ ਹੈ। ਇਸ ਫਿਲਮ ਦੇ ਵਿੱਚ ਗਾਇਕ ਮੀਤ ਮਨਤਾਰ,ਅਦਾਕਾਰਾ ਗਗਨ ਆਜ਼ਾਦ, ਕੇਵਲ ਕ੍ਰਾਂਤੀ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਹੈਪੀ ਲੋਂਗੋਵਾਲ, ਵਿਵੇਕ ਮਿੱਤਲ, ਗੀਤ ਪ੍ਰਕਾਸ਼ ਬਾਲ ਭੂਮਿਕਾ ਦੇ ਵਿੱਚ ਆਦਿ ਹੋਰ ਕਲਾਕਾਰਾਂ ਵੱਲੋਂ ਸਹਾਇਕ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਫਿਲਮ ਦਾ ਫਿਲਮਾਂਕਣ, ਤੇ ਪੋਸਟਰ ਡਿਜਾਇਨ ਬੂਟਾ ਸੋਨੀ ਵੱਲੋਂ ਕੀਤਾ ਜਾ ਰਿਹਾ ਹੈ। ਇਹ ਲਘੂ ਫਿਲਮ ਮਿਊਜਿਕ ਪੁਆਇੰਟ ਵੱਲੋਂ ਰਲੀਜ਼ ਕੀਤੀ ਜਾਵੇਗੀ।