ਮੋਗਾ (ਮਿੰਟੂ ਖੁਰਮੀ)
ਪੇਂਡੂ ਤੇ ਸ਼ਹਿਰੀ ਗਰੀਬ ਔਰਤਾਂ ਸਿਰ ਚੜੇ ਮਾਈਕਰੋ ਫਾਇਨਾਂਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮੁਆਫ ਕਰਾਉਣ ਗਰੀਬ ਪਰਿਵਾਰਾਂ ਨੂੰ ਭੇਜੇ ਜਾ ਰਹੇ ਬੇਥਾਹ ਬਿਜਲੀ ਬਿੱਲਾਂ ਨੂੰ ਰੱਦ ਕਰਾਏ ਜਾਣ ਬਾਬਾ ਜੀਵਨ ਸਿੰਘ ਨਗਰ, ਜੈ ਹਿੰਦ ਬਸਤੀ ਨਿਹਾਲ ਸਿੰਘ ਵਾਲਾ ਚ ਸਥਿਤ ਹੱਡਾ ਰੋੜੀ ਚੁੱਕਵਾਏ ਜਾਣ ਆਦਿ ਸੁਆਲਾਂ ਤੇ ਸ਼ੈਕੜੇ ਮਜ਼ਦੂਰ ਔਰਤਾਂ ਮਰਦਾਂ ਨੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਐਸ ਡੀ ਐਮ ਨਿਹਾਲ ਸਿੰਘ ਵਾਲਾ ਦੇ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਤੇ ਮਿਸ਼ਨਰੀ ਆਗੂ ਡਾ ਜਗਰਾਜ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਲਾਕਡਾਊਨ ਦਰਮਿਆਨ ਕੇਂਦਰ ਤੇ ਸੂਬਾ ਸਰਕਾਰਾਂ ਨੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਿੰਦਿਆਂ ਦੀਆਂ ਧਮਕੀਆਂ ਬਿਜਲੀ ਬਿੱਲਾਂ ਚ ਬੇਥਾਹ ਵਾਧੇ ਡੀਜਲ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਬੋਝ ਪਾਇਆ ਜਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਾਰਪੋਰੇਟ ਘਰਾਣਿਆਂ ਦਾ 68607ਕਰੋੜ ਰੁਪਏ ਕਰਜ਼ਾ ਮੁਆਫ ਕਰਨ ਵਾਲੀਆਂ ਸਰਕਾਰਾਂ ਗਰੀਬ ਔਰਤਾਂ ਨਾਲ ਸਮਾਜਿਕ ਵਿਤਕਰੇਬਾਜੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਰ ਬੀ ਆਈ ਦੀਆਂ ਹਿਦਾਇਤਾਂ ਦੀਆਂ ਧੱਜੀਆਂ ਉਡਾ ਕੇ ਜਬਰੀ ਕਿਸ਼ਤਾਂ ਵਸੂਲਣ ਵਾਲੀਆਂ ਕੰਪਨੀਆਂ ਖਿਲਾਫ ਸ਼ੰਘਰਸ ਚੱਲ ਰਿਹਾ। ਉਨ੍ਹਾਂ ਕਿਹਾ ਕਿ ਮਾਈਕਰੋ ਫਾਇਨਾਂਸ ਦੀਆਂ ਕੰਪਨੀਆਂ ਗਰੀਬ ਔਰਤਾਂ ਦਾ ਖੂਨ ਪੀ ਕੇ ਵੱਧ ਫੁੱਲ ਰਹੀਆਂ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਗਰੀਬ ਔਰਤਾਂ ਸਿਰ ਚੜੇ ਮਾਈਕਰੋ ਫਾਇਨਾਂਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮੁਆਫ ਕਰਾਉਣ ਤੱਕ ਸ਼ੰਘਰਸ ਜਾਰੀ ਰਹੇਗਾ। ਇਸ ਮੌਕੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਖਿਲਾਫ ਰੋਸ ਮਾਰਚ ਕਰਕੇ ਕਰਜ਼ੇ ਵਾਲੇ ਕਾਰਡਾਂ ਦੀਆਂ ਫੋਟੋ ਕਾਪੀਆਂ ਸਾੜ ਕੇ ਐਲਾਨ ਕੀਤਾ ਕਿ ਜਬਰੀ ਕਿਸ਼ਤਾਂ ਵਸੂਲਣ ਵਾਲੀਆਂ ਕੰਪਨੀਆਂ ਦੇ ਕਰਿੰਦਿਆਂ ਦਾ ਪਿੰਡਾਂ ਚ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਲਰਾਜ ਸਿੰਘ ਜੈਮਲ ਸਿੰਘ ਵਾਲਾ, ਸ਼ਿੰਦਰਪਾਲ ਕੌਰ ਲੰਡੇ, ਮਨਜੀਤ ਕੌਰ, ਰਾਜਦੀਪ ਕੌਰ ਨਿਹਾਲ ਸਿੰਘ ਵਾਲਾ, ਕੁਲਵਿੰਦਰ ਕੌਰ, ਮਨਜੀਤ ਕੌਰ, ਸਵਰਨਜੀਤ ਕੌਰ ਘੋਲੀਆ ਖੁਰਦ, ਕੁਲਦੀਪ ਕੌਰ ਬੌਡੇ, ਪ੍ਰੀਤ ਰਾਣੀ ਮੀਨੀਆਂ, ਏਕਮ ਸਿੰਘ ਛੀਨੀਵਾਲ, ਅਮਰੀਕ ਸਿੰਘ ਬੀਹਲਾ ਪੰਜਾਬ ਕਿਸਾਨ ਯੂਨੀਅਨ ਦੇ ਮਹਿਮਾ ਸਿੰਘ ਭਦੌੜ ਆਦਿ ਨੇ ਵੀ ਸੰਬੋਧਨ ਕੀਤਾ।