ਸਿੱਕੀ ਝੱਜੀ ਪਿੰਡ (ਇਟਲੀ)
ਡੀਜੇ ਦੇ ਕਿੰਗ ਕਹੇ ਜਾਣ ਵਾਲੇ ਅੰਤਰਾਸ਼ਟਰੀ ਪੱਧਰ ਤੇ ਆਪਣੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਬਾਲੀਵੁੱਡ ਪੰਜਾਬੀ ਗਾਇਕ “ਲੇੰਹਿੰਬਰ ਹੂਸੈਨਪੁਰੀ” ਜਿਹਨਾਂ ਦੇ ਗਾਏ ਗੀਤ ਕਿਹੜੇ ਪਿੰਡ ਦੀ ਤੂੰ ਨੀਂ, ਫੋਨ ਮੇਰਾ, ਫੁੱਲਾਂ ਵਾਲਾ ਸੂਟ, ਪਾਣੀ ਸਾਡਿਆਂ ਪੁਲਾਂ ਦੇ ਹੇਠੋਂ ਲੰਗਣਾ, ਵਿੱਚ ਪਿੜਾਂ ਦੇ ਅਤੇ ਬੋਲੀਆਂ ਨੂੰ ਸਰੋਤਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ। ਗਿੱਧੇ ਭੰਗੜੇ ਵਾਲੇ ਗੀਤਾਂ ਦੇ ਨਾਲ ਨਾਲ ਲੇਂਹਿੰਬਰ ਹੂਸੈਨਪੁਰੀ ਦੇ ਗਾਏ ਟੁੱਟੇ ਹੋਏ ਦਿਲਾਂ ਦਾ ਦਰਦ ਬਿਆਨ ਕਰਦੇ ਗੀਤ ਛੱਡ ਦਿਲਾਂ ਅਤੇ ਮਣਕੇ ਨੂੰ ਲੱਖਾਂ ਸਰੋਤਿਆਂ ਨੇ ਪਸੰਦ ਕੀਤਾ। ਉਸੇ ਹੀ ਕੜੀ ਨੂੰ ਅੱਗੇ ਤੋਰਦਿਆਂ ਲੇਂਹਿੰਬਰ ਹੂਸੈਨਪੁਰੀ ਆਪਣੇ ਸਰੋਤਿਆਂ ਲਈ ਮਣਕੇ 2 ਨਾਲ ਜਲਦ ਰੂਬਰੂ ਹੋ ਰਹੇ ਹਨ। ਜਿਸ ਦਾ ਪੋਸਟਰ ਪ੍ਰਸਿੱਧ ਸੰਗੀਤਕ ਕੰਪਨੀ ਵਾਈਟ ਹਿੱਲ ਵਲੋਂ ਰਿਲੀਜ਼ ਕੀਤਾ ਗਿਆ ਹੈ। ਗੀਤਕਾਰ ਕੁਲਤਾਰ ਪਾਬਲਾ ਦੇ ਲਿਖੇ ਇਸ ਗੀਤ ਨੂੰ ਮਿਊਜਿਕ ਡਾਇਰੈਕਟਰ ਜੌਨੀ ਨੇ ਦਿਲਾਂ ਨੂੰ ਛੂਹਣ ਵਾਲੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਵੀਡੀਓ ਡਾਇਰੈਕਟਰ ਮਨੀ ਸ਼ੇਰਗਿੱਲ ਦੇ ਬਣਾਏ ਇਸ ਗੀਤ ਦਾ ਵੀਡੀਓ 15 ਜੁਲਾਈ ਨੂੰ ਅੰਤਰਾਸ਼ਟਰੀ ਪੰਜਾਬੀ ਚੈਨਲਾਂ ਅਤੇ ਯੂ ਟਿਊਬ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਦਲਵਿੰਦਰਜੀਤ ਸਿੰਘ ਸੋਨੀ ਦੀ ਪੇਸ਼ਕਸ਼ ਵਿੱਚ ਆ ਰਹੇ ਇਸ ਗੀਤ ਦਾ ਸਰੋਤਿਆਂ ਵਲੋਂ ਬੇਸਵਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੁਲਵਿੰਦਰ ਸਿੰਘ ਫਰਾਂਸ ਅਤੇ ਅਮਨ ਕਲੇਰ ਮੋਹਾਲੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਗੱਲਬਾਤ ਦੌਰਾਨ ਲੇਂਹਿੰਬਰ ਹੂਸੈਨਪੁਰੀ ਨੇ ਕਿਹਾ ਕਿ ਉਨਾਂ ਨੂੰ ਆਸ ਹੈ ਕਿ “ਮਣਕੇ” ਗੀਤ ਦੀ ਤਰਾਂ “ਮਣਕੇ” 2 ਨੂੰ ਵੀ ਸਰੋਤੇ ਪਿਆਰ ਬਖਸ਼ਣਗੇ।