ਬਰਨਾਲਾ ( ਰਾਜਿੰਦਰ ਵਰਮਾ)
5 ਹਜ਼ਾਰ ਰੁਪਏ ਜੁਰਮਾਨਾ ਕੀਤਾ
ਜਿਲ੍ਹਾ ਪ੍ਰਸਾਸ਼ਨ ਵੱਲੋਂ ਕਰਫਿਊ ਦੌਰਾਨ ਹੋ ਰਹੀ ਚੋਰੀ ਬਾਜ਼ਾਰੀ ਨੂੰ ਰੋਕਣ ਲਈ ਬਣਾਈ ਗਈ ਟੀਮ ਨੇ ਅੱਜ ਇੱਕ ਮੈਡੀਕਲ ਸਟੋਰ ਨੂੰ ਮਾਸਕ ਦਾ ਵੱਧ ਰੇਟ ਵਸੂਲਣ ਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਕਸਬੇ ਅੰਦਰ ਆਈ ਚੈਕਿੰਗ ਟੀਮ ਜਿਸ ਚ ਨਾਪਤੋਲ ਦੇ ਇੰਸਪੈਕਟਰ ਬਲਕਾਰ ਸਿੰਘ, ਪ੍ਰੀਤਇੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਵਿਨੋਦ ਕੁਮਾਰ ਨੇ ਭਦੌੜ ਦੀਆਂ ਮੈਡੀਕਲ ਦੁਕਾਨਾਂ ਤੇ ਚੈਕਿੰਗ ਕੀਤੀ ਸੀ। ਸ੍ਰੀ ਬਲਕਾਰ ਸਿੰਘ ਨੇ ਦੱਸਿਆ ਕਿ ਟੀਮ ਨੇ ਜਦ ਐਸਪੀ ਮੈਡੀਕੋਜ ਤੋਂ 1 ਸੌ ਰੁਪਏ ਦੇਕੇ ਮਾਸਕ 2 ਮਾਸਕ ਲਏ ਦੁਕਾਨਦਾਰ ਨੇ ਸਾਡੇ ਆਦਮੀ ਨੂੰ 60 ਰੁਪਏ ਮੋੜ ਦਿੱਤੇ ਤਾਂ ਅਸੀਂ ਮੌਕੇ ਤੇ ਹੀ ਵੱਧ ਪੈਸੇ ਵਸੂਲਣ ਤੇ ਦੁਕਾਨਦਾਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਮਾਸਕ ਦੀ ਕੀਮਤ ਸਿਰਫ਼ 10 ਰੁਪਏ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਦੁਕਾਨਦਾਰ ਵੱਧ ਪੈਸੇ ਵਸੂਲ ਕਰਦਾ ਹੈ ਤਾਂ ਪ੍ਰਸਾਸ਼ਨ ਵੱਲੋਂ ਜਾਰੀ ਕੀਤੇ ਨੰਬਰਾਂ ਤੇ ਸੂਚਿਤ ਕੀਤਾ ਜਾਵੇ ਤਾਂ ਜੋ ਕਾਲਾਬਜ਼ਾਰੀ ਕਰਨ ਵਾਲਿਆਂ ਤੇ ਸਿਕੰਜ਼ਾ ਕਸਿਆ ਜਾ ਸਕੇ।