17 C
United Kingdom
Sunday, June 21, 2026

More

    ਮਾਨਸਾ ਦੀਆਂ ਯੂਥ ਕਲੱਬਾਂ ਵੱਲੋਂ ਕਰੋਨਾ ਜਾਗਰੂਕਤਾ ਮੁਹਿੰਮ

    ਅਸ਼ੋਕ ਵਰਮਾ,
     ਮਾਨਸਾ,4ਜੁਲਾਈ। ਮਿਸ਼ਨ ਫਤਿਹ ਤਹਿਤ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਬਲਾਕ ਪੱਧਰ ਤੇ ਕਮੇਟੀਆਂ ਦਾ ਗਠਨ ਕਰਕੇ ਵਲੰਟੀਅਰਾਂ ਨੂੰ ਪਿੰਡ ਪਿੰਡ ਜਾਣ ਲਈ ਸਟਿੱਕਰ,ਫਲੈਕਸ ਬੋਰਡ,ਮਾਸਕ ਅਤੇ ਪੈਂਫਲੈਟ ਦਿੱਤੇ।  ਨਹਿਰੂ ਯੁਵਾ ਕੇਂਦਰ ਮਾਨਸਾ ਦੇ ਨਵੇ ਜਿਲਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸੰਦੀਪ ਸ਼ਿੰਘ ਘੰਡ ਨੇ ਦੱਸਿਆ ਕਿ ਘਰ ਘਰ ਜਾਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਤੀਸਰਾ ਪੜਾਅ ਹੈ । ਇਸ ਤੋਂ ਪਹਿਲਾਂ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਾਂ ਨੇ ਜਨਤਾ ਕਰਫਿਊ ਅਤੇ ਮਈ ਮਹੀਨੇ ’ਚ ਜਿਲਾ ਪ੍ਰਸਾਸ਼ਨ ਅਤੇ ਮਾਨਸਾ ਪੁਲੀਸ ਦੇ ਸਹਿਯੋਗ ਨਾਲ ਚੇਤਨਾਂ ਮੁਹਿੰਮ ਚਲਾਈ ਸੀ।  ਉਨਾਂ ਆਖਿਆ ਕਿ ਕੋਵਾ ਐਪ ਵੀ ਡਾਊਨਲੋਢ ਕਰਵਾੲਂ ਜਾ ਰਹੀ ਹੈ। ਉਨਾਂ ਦੱਸਿਆ ਕਿ   ਘਰ ਘਰ ਜਾਕੇ ਪ੍ਰਚਾਰ ਦੀ ਮੁਹਿੰਮ ਕੋਰੋਨਾ ਦੇ ਖਾਤਮੇ ਤੱਕ ਜਾਰੀ ਰਹੇਗੀ। ਸਰਬਜੀਤ ਸਿੰਘ ਨੇ ਦੱਸਿਆ ਕਿ ਯੁਵਾ ਕੇਂਦਰ ਨੇ ਆਪਣੇ ਪੱਧਰ ਤੇ ਹੀ ਹੁਣ ਤੱਕ ਤਕਰੀਬਨ ਪੰਜ ਹਜਾਰ ਤੋਂ ਵੱਧ ਸਟਿੱਕਰ ਅਤੇ ਪੈਂਫਲੈਂਟ ਵੰਡੇ  ਹਨ ਅਤੇ ਪਿੰਡ ਦੀਆਂ ਸਾਝੀਆਂ ਥਾਵਾਂ ਤੇ ਫਲੈਕਸ ਬੋਰਡ ਲਾਏ ਹਨ।ਇਸ ਤੋ ਇਲਾਵਾ ਮਾਸਕ ਵੰਡ ਕੇ ਇੰਨਾਂ ਨੂੰ ਵਰਤਣ ਅਤੇ ਵਾਰ ਵਾਰ ਹੱਥ ਧੋਣ ਲਈ ਪ੍ਰਰੇਤਿ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਦੋ ਵਲ਼ੰਟੀਅਰਾਂ ਨੂੰ ਸਿਲਵਰ ਮੈਡਲ ਅਤੇ ਚਾਰ ਨੌਜਵਾਨਾਂ ਨੂੰ ਕਾਂਸੀ ਦਾ ਮੈਡਲ ਪ੍ਰਾਪਤ ਹੋ ਚੁੱਕਿਆ ਹੈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਨਾਲ ਜੁੜੇ ਵੱਖ ਵੱਖ ਕਲੱਬਾਂ ਦੇ ਪ੍ਰਤੀਨਿਧਾਂ ਨੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!