17 C
United Kingdom
Monday, June 22, 2026

More

    ਨਾਟਕ ਨੇ ਬੱਚਿਆਂ ਨੂੰ ਸਬਕ ਯਾਦ ਕਰਾਇਆ, ਮਾਪਿਆਂ ਨੂੰ ਜ਼ਿੰਦਗੀ ਦਾ ਪਾਠ ਪੜਾਇਆ

    ਅਸ਼ੋਕ ਵਰਮਾ,
     ਮਾਨਸਾ,4ਜੁਲਾਈ। ਦੂਰਦਰਸ਼ਨ ‘ਤੇ ਸਿੱਖਿਆ ਵਿਭਾਗ ਦੀ ਚਲ ਰਹੀ ਆਨਲਾਈਨ ਸਿੱਖਿਆ ਹੁਣ ਜਲਦੀ ਪਾਠ ਯਾਦ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਲਈ ਭਾਵਪੂਰਤ ਸਨੇਹੇ ਵੀ ਦੇਣ ਲੱਗੀ ਹੈ। ਅੱਜ ਡੀ ਡੀ ਪੰਜਾਬੀ ਉੱਪਰ ‘ਪਰਤ ਆਉਣ ਤੱਕ’ ਨਾਟਕ ਦੀ ਪੇਸ਼ਕਾਰੀ ਜਿੱਥੇ ਵਿਦਿਆਰਥੀਆਂ ਨੂੰ ਨੌਵੀਂ ਜਮਾਤ ਵਿਚਲੇ ਇਕਾਂਗੀ ਦਾ ਸਬਕ ਯਾਦ ਕਰਵਾ ਗਈ, ਉੱਥੇਂ ਮਾਪਿਆਂ ਨੂੰ ਬੁਜ਼ਰਗਾਂ ਦਾ ਸਤਿਕਾਰ ਕਰਨ ਅਤੇ ਛੋਟੇ ਛੋਟੇ ਲਾਲਚਾਂ ਪਿੱਛੇਂ ਕਲੇਸ਼ ਦੀ ਥਾਂ ਘਰਾਂ ਵਿਚਲੀ ਸ਼ਾਤੀ ਨੂੰ ਬਰਕਰਾਰ ਰੱਖਕੇ ਚੰਗੇ ਸਮਾਜ ਦੀ ਸਿਰਜਣਾ ਦਾ ਭਾਵਪੂਰਤ ਸਨੇਹਾ ਦਿੱਤਾ।ਸਿੱਖਿਆ ਵਿਭਾਗ ਵਿੱਚ ਪੰਜਾਬੀ ਅਧਿਆਪਕ ਵਜੋਂ ਕੰਮ ਕਰਦੇ ਰੰਗਮੰਚ ਅਤੇ ਫਿਲਮੀ ਨਿਰਦੇਸ਼ਕ ਰੰਗ ਹਰਜਿੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ (ਫਰੀਦਕੋਟ) ਨੇ ਨੌਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠ ਕ੍ਰਮ ਵਿੱਚ ਸ਼ਾਮਲ ਇਕਾਂਗੀ  ਪਰਤ ਆਉਣ ਤੱਕ  ਕਰਵਾਈ ਗਈ। ਰੰਗ ਹਰਜਿੰਦਰ ਨੇ ਇਹ ਇਕਾਂਗੀ ਪੜਾਉਣ ਦੀ ਥਾਂ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਨਿਰਦੇਸ਼ਨਾਂ ਹੇਠ ਤਿਆਰ ਕਰਵਾਕੇ ਸਟੇਜ਼ ਤੇ ਖੇਡਿਆ ਹੈ।
                      ਉਨਾਂ ਦੱਸਿਆ ਕਿ ਇਸ ਉਪਰਾਲੇ ਲਈ ਪਿ੍ਰੰਸੀਪਲ ਸੰਜੀਵ ਕੁਮਾਰ ਦੂਆ ਸਮੂਹ ਸਟਾਫ ਅਤੇ ਨਾਟਕ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਲੱਖਾ ਸਿੰਘ,ਹਰਮਨਦੀਪ ਸਿੰਘ,ਮਨਦੀਪ ਸਿੰਘ,ਗੁਰਪਿੰਦਰ ਸਿੰਘ,ਮਨਪ੍ਰੀਤ ਕੌਰ,ਪ੍ਰਵੀਨ ਕੌਰ,ਜਗਦੀਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਵਿਦਿਆਰਥੀਆਂ ਦੀ ਕਲਾਕਾਰੀ ਵੀ ਕਮਾਲ ਦੀ ਸੀ,ਜੋ ਭਾਵਪੂਰਤ ਸਨੇਹਾ ਦੇਣ ਦੇ ਨਾਲ ਨਾਲ ਘਰ ਬੈਠੇ ਵਿਦਿਆਰਥੀਆਂ ਨੂੰ ਇਸ ਕਲਾ ਲਈ ਉਤਸ਼ਾਹਤ ਵੀ ਕਰ ਗਈ।ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਪਹਿਲਕਦਮੀਂ ਦਾ ਵੱਖ ਵੱਖ ਸਾਹਿਤਕਾਰਾਂ ਅਧਿਆਪਕਾਂ ਗੁਰਪ੍ਰੀਤ, ਮਨਜੀਤ ਪੁਰੀ,ਡਾ ਜਗਦੀਪ ਸੰਧੂ, ਡਾ ਸੰਦੀਪ ਸ਼ਰਮਾ, ਬਲਵਿੰਦਰ ਸਿੰਘ ਬੁਢਲਾਡਾ  ਨੇ ਸਵਾਗਤ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਤਰੀਕੇ  ਵਿਦਿਆਰਥੀਆਂ ਅੰਦਰ ਸਿੱਖਣ ਦੀ ਸਮੱਰਥਾ ਵਿੱਚ ਵਾਧਾ ਕਰਦੇ ਹਨ ਅਤੇ ਵਿਦਿਆਰਥੀ ਖੇਡ ਵਿਧੀ ਰਾਹੀਂ ਕਿਸੇ ਵੀ ਸੰਕਲਪ ਨੂੰ ਜ਼ਿਆਦਾ ਛੇਤੀਂ ਸਿਖਦੇ ਹਨ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!