ਮੋਗਾ (ਮਿੰਟੂ ਖੁਰਮੀ)
ਡੀ. ਟੀ. ਐੱਫ਼ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾਂ ਹਾਜ਼ਰ ਹੋਏ। ਬਲਾਕ ਸਕੱਤਰ ਹੀਰਾ ਸਿੰਘ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਏਜੰਡਿਆਂ ਤੇ ਵਿਸਥਾਰਪੂਰਵਕ ਚਰਚਾ ਹੋਈ ਜਿੰਨ੍ਹਾਂ ਨੂੰ ਸਰਵ-ਸੰਮਤੀ ਨਾਲ ਪਾਸ ਕੀਤਾ ਗਿਆ। ਸੂਬਾ ਇਜਲਾਸ ਦੀ ਰੌਸ਼ਨੀ ਵਿੱਚ ਬਲਾਕ ਕਮੇਟੀ ਚ ਵਿਸਥਾਰ ਕੀਤਾ ਗਿਆ ਜਿਸ ਵਿੱਚ ਮੀਤ ਪ੍ਰਧਾਨ ਵਜੋਂ ਜਸਵਿੰਦਰ ਸਿੰਘ ਜੱਸੀ ਹਿੰਮਤਪੁਰਾ ਅਤੇ ਸਹਾਇਕ ਸਕੱਤਰ ਜਸਵੀਰ ਸਿੰਘ ਸੈਦੋਕੇ ਸਰਵਸੰਮਤੀ ਨਾਲ਼ ਚੁਣੇ ਗਏ। ਸ੍ਰੀ ਸ਼ਿੰਗਾਰਾ ਸਿੰਘ ਸੈਦੋਕੇ ਦੀ ਸੇਵਾ ਮੁਕਤੀ ਹੋਣ ਉਪਰੰਤ ਬਲਾਕ ਕਮੇਟੀ ਮੈਂਬਰਾਂ ਵਜੋਂ ਜਸਵੰਤ ਸਿੰਘ ਪੱਤੋ ਅਤੇ ਅਮਨਪ੍ਰੀਤ ਸਿੰਘ ਬੌਡੇ ਆਮ ਸਹਿਮਤੀ ਨਾਲ਼ ਚੁਣੇ ਗਏ । ਡੀਟੀਐੱਫ਼ ਨਿਹਾਲ ਸਿੰਘ ਵਾਲਾ ਦੀਆਂ ਪਿਛਲੀਆਂ ਸਰਗਰਮੀਆਂ ਦਾ ਰਿਵਿਊ ਕੀਤਾ ਗਿਆ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਭਵਿੱਖੀ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ , ਜਥੇਬੰਦੀ ਦੇ ਦਿੱਤੇ ਹਰ ਪ੍ਰੋਗਰਾਮ ਵਿੱਚ ਸੌ ਫ਼ੀਸਦੀ ਸ਼ਮੂਲੀਅਤ ਕਰਨ ਦਾ ਅਹਿਦ ਲਿਆ ਗਿਆ। ਇਸ ਸਮੇਂ ਸਮੁੱਚੀ ਬਲਾਕ ਕਮੇਟੀ ਨਿਹਾਲ ਸਿੰਘ ਵਾਲਾ ਦੇ ਸਮੂਹ ਮੈਂਬਰ ਹਾਜ਼ਰ ਸਨ। ਜਿਨ੍ਹਾਂ ਵਿੱਚ ਜਸਕਰਨ ਸਿੰਘ ਭੁੱਲਰ ,ਹਰਜੀਵਨ ਪੱਤੋ,ਸੁਖਜੀਤ ਸਿੰਘ ਕੁੱਸਾ (ਵਿੱਤ ਸਕੱਤਰ), ਜਸਵਿੰਦਰ ਸਿੰਘ ਜੱਸੀ ਹਿੰਮਤਪੁਰਾ ,ਕਮਲ ਮਾਨ,ਕਰਮਜੀਤ ਬੁਰਜ ਹਮੀਰਾ, ਹਰਪ੍ਰੀਤ ਸਿੰਘ ਰਾਮਾਂ,ਹਰਦੀਪ ਸਿੰਘ ਹੈਪੀ ਹਿੰਮਤਪੁਰਾ ,ਕੁਲਵਿੰਦਰ ਚੁੱਘੇ, ਜਸਵੰਤ ਸਿੰਘ ਢਿੱਲੋਂ, ਅਮਰਜੀਤ ਸਿੰਘ ਪੱਤੋ, ਸੁਖਮੰਦਰ ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਕਮੇਟੀ ਮੈਂਬਰ) ,ਹਰਪਿੰਦਰ ਸਿੰਘ ਢਿੱਲੋਂ(ਜ਼ਿਲ੍ਹਾ ਕਮੇਟੀ ਮੈਂਬਰ,ਪ੍ਰੈਸ ਸਕੱਤਰ), ਗੁਰਮੀਤ ਝੋਰੜਾਂ (ਜ਼ਿਲ੍ਹਾ ਵਿੱਤ ਸਕੱਤਰ)ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।