ੳ ਅ ੲ ਸ,ਸਾਨੂੰ ਸਿਖਾੳੁਦੇ ਨੇ ਮਾਸਟਰ ਜੀ ।
ਗਿਣਤੀ ਪਹਾੜੇ ਵੀ ਪੜਾੳੁਦੇ ਨੇ ਮਾਸਟਰ ਜੀ ।
ਛੋਟੇ ਹੁੰਦਿਅਾ ਤੋ ਪੜਣ ਲਿੱਖਣ ਤੇ ਖੇਡਣ ਚ,
ਹਰ ਵੇਲੇ ਹੀ ਹੋਸਲਾ ਵਧਾੳੁਦੇ ਨੇ ਮਾਸਟਰ ਜੀ।
ਗਿਅਾਨ ਦੇ ਚਾਨਣ ਮੁਨਾਰੇ ਬਣ ਚਮਕਦੇ ਨੇ ,
ਜ਼ਿੰਦਗੀ ਦੇ ਰਾਹ ਰੁਸ਼ਨਾੳੁਦੇ ਨੇ ਮਾਸਟਰ ਜੀ ।
ਜੇ ਕੋੲੀ ਪੜਾੲੀ ਵਿੱਚ ਦਿਲਚਸਪੀ ਨਾ ਦਿਖਾਵੇ,
ਮਾਂ ਪਿਓ ਨੂੰ ਸਕੂਲ ਚ ਬੁਲਾੳੁਦੇ ਨੇ ਮਾਸਟਰ ਜੀ।
ਜਿੳੁ ਜਿੳੁ ਸਾਡੇ ਪੇਪਰ ਨੇੜੇ ਅਾੳੁਦੇ ਰਹਿੰਦੇ ਨੇ ,
ਓਵਰ ਟਾੲੀਮ ਚ ਵੀ ਪੜਾੳੁਦੇ ਨੇ ਮਾਸਟਰ ਜੀ।
ੲਿਨਾ ਦੀ ਮਿਹਨਤ ਨਾਲ ਮੰਜ਼ਿਲਾ ਨੂੰ ਪਾੳੁਦੇ,
ਸੱਚੀ ਅਹਿਮ ਰੋਲ ਨਿਭਾੳੁਦੇ ਨੇ ਮਾਸਟਰ ਜੀ ।
ਸੱਤੀ ਸਿਰ ਝੁੱਕ ਜਾਦਾ ਕਿਤੇ ਵੀ ਮਿਲ ਜਾਵਣ ,
ਕਦੇ ਕਦੇ ਬਹੁਤ ਚੇਤੇ ਅਾੳੁਦੇ ਨੇ ਮਾਸਟਰ ਜੀ ।

ਸੱਤੀ ਉਟਾਲਾਂ ਵਾਲਾ
ਸ਼ਹੀਦ ਭਗਤ ਸਿੰਘ ਨਗਰ