6.9 C
United Kingdom
Saturday, March 7, 2026

More

    ਰੈਫਰੈਂਡਮ 2020 ਪੱਖੀ ਨਾਅਰੇ ਲਿਖਣ ਪਿੱਛੋਂ ਪੁਲਿਸ ਨੇ ਚੌਕਸੀ ਵਧਾਈ

    ਅਸ਼ੋਕ ਵਰਮਾ
    ਬਠਿੰਡਾ, 4 ਜੁਲਾਈ। ਭਾਰਤ ’ਚ ਪਾਬੰਦੀਸ਼ੁਦਾ ਸੰਗਠਨ ਸਿਖਸ ਫਾਰ ਜਸਟਿਸ ਵੱਲੋਂ 4 ਜੁਲਾਈ ਨੂੰ ਪੰਜਾਬ ਦੀ ਕਥਿਤ ਅਜ਼ਾਦੀ ਦੇ ਗੈਰ ਸਰਕਾਰੀ ਰੈਫਰੈਂਡਮ ਲਈ ਪੰਜਾਬ ‘ਚ ਵੋਟਰ ਰਜਿਸਟ੍ਰੇਸ਼ਨ ਖੋਲਣ ਤੋਂ ਇੱਕ ਦਿਨ ਪਹਿਲਾਂ ਬਠਿੰਡਾ ਜਿਲੇ ਦੇ ਇਤਿਹਾਸਕ ਕਸਬਾ ਤਲਵੰੰਡੀ ਸਾਬੋ ’ਚ ਦੋ ਥਾਵਾਂ ਤੇ ਰੈਫਰੈਂਡਮ 2020 ਪੱਖੀ ਨਾਅਰੇ ਲਿਖਣ ਉਪਰੰਤ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਮਾਨਸਾ ਜਿਲਿਆਂ ’ਚ ਸੁਰੱਖਿਆ ਸਖਤ ਕਰ ਦਿੱਤੀ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਪ੍ਰੋਗਰਾਮ ਦੇ ਮੱਦੇਨਜ਼ਰ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ।ਤਲਵੰਡੀ ਸਾਬੋ ’ਚ ਸਿੱਖ ਪੰਥ ਨਾਲ ਸਬੰਧਤ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦਾ ਪੰਜਵਾਂ ਤਖਤ ,ਤਖਤ ਸ੍ਰੀ ਦਮਦਮਾ ਸਾਹਿਬ ਸਥਿਤ ਹੈ। ਅੱਜ ਦੇ ਪ੍ਰੋਗਰਾਮ ਨੂੰ ਦੇਖਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਆਲੇ-ਦੁਆਲੇ ਤੋਂ ਇਲਾਵਾ ਹੋਰ ਵੀ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।
                       ਪਤਾ ਲੱਗਿਆ ਹੈ ਕਿ ਪੁਲਿਸ ਵੱਲੋਂ ਇਸ ਪੱਖ ਤੋਂ ਗੁਰੂ ਘਰਾਂ ਵੱਲ ਆਉਣ ਜਾਣ ਵਾਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਂਜ ਕਈ ਥਾਵਾਂ ਤੇ ਇੱਕ ਵੀ ਪੁਲਿਸ ਮੁਲਾਜਮ ਦਿਖਾਈ ਨਹੀਂ ਦਿੱਤਾ ਹੈ ਜਿਸ ਬਾਰੇ ਪੁਲਿਸ ਅਧਿਕਾਰੀ ਆਪਣੀ ਅਲੱਗ ਦਲੀਲ ਦੇ ਰਹੇ ਹਨ। ਸੂਤਰ ਦੱਸਦੇ ਹਨ ਕਿ ਦੋਵਾਂ ਜਿਲਿਆਂ ’ਚ ਪੁਲਿਸ ਦੀ ਇੱਕ ਹਜਾਰ ਤੋਂ ਵੱਧ ਨਫਰੀ ਤਾਇਨਾਤ ਕੀਤੀ ਗਈ ਹੈ ਜਿਸ ਦੀ ਕਮਾਂਡ ਲਈ ਅਫਸਰ ਵੀ ਵੱਖਰੇ ਤੌਰ ਤੇ ਲਾਏ ਗਏ ਹਨ। ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਪੁਲਿਸ ਕੋਈ ਵੀ ਖਤਰਾ ਮੁੱਲ ਲੇਣ ਦੇ ਰੌਂਅ ’ਚ ਨਹੀਂ ਹੈ। ਅਜਿਹੇ ਹਾਲਾਤਾਂ ਦਰਮਿਆਨ ਪੁਲਿਸ ਦਾ ਖੁਫੀਆ ਵਿੰਗ ਵੀ ਮੁਸਤੈਦ ਹੋ ਗਿਆ ਹੈ। ਪੁਲਿਸ ਦੇ ਸੀਨੀਅਰ ਅਫਸਰਾਂ ਨੇ ਸੀਆਈਡੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਪ੍ਰੋਗਰਾਮ ਦੇ ਹਮਾਇਤੀ ਲੋਕਾਂ ਦੀ ਸ਼ਨਾਖਤ ਕਰਕੇ ਉਨਾਂ ਦੇ ਵੇਰਵੇ ਇਕੱਤਰ ਕੀਤੇ ਜਾਣ।


                          ਭਾਵੇਂ ਇਸ ਮਾਮਲੇ ’ਚ ਕੋਈ ਵੱਡੀ ਘਟਨਾਂ ਸਾਹਮਣੇ ਨਹੀਂ ਆਈ ਹੈ ਫਿਰ ਵੀ ਪੁਲਿਸ ਅਧਿਕਾਰੀ ਤਲਵੰਡੀ ਸਾਬੋ ’ਚ ਕੰਧਾਂ ਤੇ ਲਿਖਣ ਨੂੰ ਇਸ ਤੱਥ ਨਾਲ ਜੋੜ ਕੇ ਦੇ ਰਹੇ ਹਨ ਕਿ ਪਾਬੰਦੀਸ਼ੁਦਾ ਸੰਗਠਨ ਸਿਖਸ ਫਾਰ ਜਸਟਿਸ ਦੇ ਪ੍ਰ੍ਰੋਗਰਾਮ ਰੈਫਰੈਂਡਮ-2020 ਦੇ ਹਮਦਰਦਾਂ ਦੀ ਇਸ ਖਿੱਤੇ ’ਚ ਮੌਜੂਦਗੀ ਬਣੀ ਹੋਈ ਹੈ। ਦੱਸਣਯੋਗ ਹੈ ਕਿ ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਰੈਫਰੈਂਡਮ 2020 ਦੀ ਗੱਲ ਆਖੀ ਗਈ ਸੀ ਜਿਸ ਨੂੰ ਲੈਕੇ ਅੱਜ ਤੋਂ ਆਨਲਾਈਨ ਰਜਿਸ਼ਟਰੇਸ਼ਨ ਕਰਨ ਦੀ ਚਰਚਾ ਚੱਲ ਰਹੀ ਸੀ। ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਇੰਨਾਂ ਗਤੀਵਿਧੀਆਂ ਨੂੰ ਗੈਰਕਾਨੂੰਨੀ ਮੰਨਦਿਆਂ ਪੰਨੂੰ ਖਿਲਾਫ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਦੇ ਆਦੇਸ਼ਾਂ ਤੇ ਹੀ ਅਧਿਕਾਰੀ ਇਸ ਪ੍ਰੋਗਰਾਮ ਖਿਲਾਫ ਸਰਗਰਮ੍ਰ ਹੋਏ ਹਨ। ਇਹ ਵੀ ਜਿਕਰਯੋਗ ਹੈ ਕਿ ਭਾਂਰਤ ਸਰਕਾਰ ਨੇ ਪੰਨੂੰ ਦੇ ਸੰਗਠਨ ਤੇ ਪਾਬੰਦੀ ਲਾਈ ਹੋਈ ਹੈ।

              ਪੁਲਿਸ ਪੈੜ ਨੱਪਣ ਲਈ ਸਰਗਰਮ
    ਬਠਿੰਡ ਜਿਲੇ ਦੇ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਹਾਲੇ ਤੱਕ ਇਮਾਰਤਾਂ ਦੀਆਂ ਕੰਧਾਂ ਤੇ ਰੈਫਰੈਂਡਮ 2020 ਦੇ ਮਾਮਲੇ ’ਚ ਕੋਈ ਕੇਸ ਦਰਜ ਨਹੀਂ ਕੀਤਾ ਹੈ । ਸੂਤਰਾਂ ਦੀ ਮੰਨੀਏਂ ਤਾਂ ਇਸ ਦੇ ਬਾਵਜੂਦ ਪੁਲਿਸ ਟੀਮਾਂ ਅੰਦਰੋ ਅੰਦਰੀ ਕੰਧਾਂ ਤੇ ਲਿਖਣ ਵਾਲੇ ਅਨਸਰਾਂ ਦੀ ਪੈੜ ਨੱਪਣ ਲਈ ਸਰਗਰਮ ਹੋ ਗਈਆਂ ਹਨ। ਸੂਤਰਾਂ ਨੇ ਦੱਸਿਆ ਹੈ ਕਿ ਪੁਲਿਸ ਅਜਿਹਾ ਕੋਈ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਹੈ ਕਿ ਉਹ ਇੰਨਾਂ ਸਰਗਰਮੀਆਂ ਤੋਂ ਫਿਕਰਮੰਦ ਹੈ ਪ੍ਰੰਤੂ ਅੰਦਰੋ ਅੰਦਰੀ ਅਫਸਰ ਚਿੰਤਤ ਜਰੂਰ ਹਨ।

                ਪੁਲਿਸ ਵੱਲੋਂ ਸਥਿਤੀ ਤੇ ਨਜ਼ਰ:ਆਈਜੀ
    ਬਠਿੰਡਾ ਰੇਂਜ ਦੇ ਆਈ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਅਤੇ ਮਾਨਸਾ ਜਿਲਿਆਂ ’ਚ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਹਾਲਾਤਾਂ ਮੁਤਾਬਕ ਸਥਿਤੀ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕੁੱਝ ਥਾਵਾਂ ਤੇ ਫੋਰਸ ਦੀ ਤਾਇਨਾਤੀ ਨਹੀ ਪਰ ਉੱਥੇ ਸੁਰੱਖਿਆ ਲਈ ਹੋਰ ਢੰਗ ਵਰਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਤਲੰਵਡੀ ਸਾਬੋ ਮਾਮਲੇ ‘ਚ ਫਿਲਹਾਲ ਪੁਲਿਸ ਕੇਸ ਦਰਜ ਨਹੀਂ ਕੀਤਾ ਪਰ ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਈਜੀ ਨੇ ਦੱਸਿਆ ਕਿ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਖਿਲਾਫ ਕੰਮ ਨਹੀਂ ਕਰਨ ਦਿੱਤਾ ਜਾਏਗਾ 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!