ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ । ਬਠਿੰਡਾ ਜ਼ਿਲੇ ਵਿੱਚ ਕਰੋਨਾ ਵਾਇਰਸ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਅੱਜ ਜਿਲੇ ’ਚਅੱਜ ਕੋਵਿਡ 19 ਬਿਮਾਰੀ ਦੇ 7 ਨਵੇਂ ਪਾਜਿਟਿਵ ਕੇਸ ਸਾਹਮਣੇ ਆਏ ਹਨ ਜਿਸ ਨੂੰ ਲੈਕੇ ਸਿਹਤ ਵਿਭਾਗ ਫਿਕਰਮੰਦ ਹੋ ਗਿਆ ਹੈ। ਇਸ ਤੋਂ ਬਿਨਾਂ ਅੱਜ 264 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਹੁਣ ਜ਼ਿਲੇ ਵਿਚ ਅੇਕਟਿਵ ਕੇਸ 33 ਹੋ ਗਏ ਹਨ।
ਇਸ ਬਾਰੇ ਹੋਰ ਜਾਣਕਾਰੀ ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਪਾਜਿਟਿਵ ਆਏ 7 ਕੇਸਾਂ ਵਿਚੋਂ 3 ਦਿੱਲੀ ਤੋਂ ਪਰਤੇ ਸਨ, 3 ਹੋਮ ਕੁਆਰਨਟਾਈਨ ਸਨ ਅਤੇ ਪਹਿਲਾਂ ਤੋਂ ਪਾਜਿਟਿਵ ਆਏ ਕੇਸਾਂ ਦੇ ਸੰਪਰਕਾਂ ਵਿਚੋਂ ਸਨ । ਡਾ ਕੁੰਦਨ ਪਾਲ ਨੇ ਦੱਸਿਆ ਕਿ ਇਕ ਹੋਰ ਦੇ ਪਿੱਛੋਕੜ ਦੀ ਪੜਤਾਲ ਕੀਤੀ ਜਾ ਰਹੀ ਹੈ। ਇੰਨਾਂ ਵਿਚੋਂ ਇਕ ਨਾਬਾਲਿਗ ਹੈ, 2 ਔਰਤਾਂ ਅਤੇ 4 ਪੁਰਸ਼ ਹਨ।