7.5 C
United Kingdom
Sunday, March 8, 2026

More

    ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਛਾਜਲੀ ਦੇ ਬਾਸਕਟਬਾਲ ਦੇ ਗਰਾਉਂਡ ਦੀ ਨੀਂਹ ਸ਼੍ਰੀ ਜਗਦੇਵ ਗਾਗਾ ਜੀ ਨੇ ਰੱਖੀ

    ਸੰਗਰੂਰ. ਕੁਲਵੰਤ ਛਾਜਲੀ
    ਸਤਿਕਾਰਯੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ਼੍ਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਪੰਜਾਬ ਸਰਕਾਰ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ. ਸੰਗਰੂਰ ਸ਼੍ਰੀ ਮਲਕੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛਾਜਲੀ ਦੇ ਨਵੇਂ ਬਣ ਰਹੇ ਬਾਸਕਟ ਬਾਲ ਦੇ ਗਰਾਉਂਡ ਦੀ ਨੀਂਹ ਸ਼੍ਰੀ ਜਗਦੇਵ ਗਾਗਾ, ਯੂਥ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਆਪਣੇ ਕਰ ਕਮਲਾਂ ਨਾਲ ਰੱਖੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਕਿਹਾ ਕਿ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ਼੍ਰੀ ਵਿਜੈਇੰਦਰ ਸਿੰਗਲਾ ਜੀ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਉਚ ਅਧਿਕਾਰੀ, ਸਕੂਲ ਮੁਖੀ, ਅਧਿਆਪਕ ਸਾਹਿਬਾਨ ਅਤੇ ਸਕੂਲਾਂ ਦੇ ਵਿਦਿਆਰਥੀ ਕੋਵਿਡ 19 ਦੇ ਜ਼ਬਰਦਸਤ ਪ੍ਰਭਾਵ ਦੇ ਬਾਵਜੂਦ ਸਿੱਖਿਆ ਜਿਹੇ ਅਹਿਮ ਕਾਰਜ ਨੂੰ ਆੱਨ ਲਾਈਨ ਸਿਸਟਮ ਰਾਹੀਂ ਸੁਚੱਜੇ ਢੰਗ ਨਾਲ਼ ਚਲਾ ਰਹੇ ਹਨ। ਪੜ੍ਹਾਈ ਦੇ ਨਾਲ ਨਾਲ ਸਿੱਖਿਆ ਮੰਤਰੀ ਜੀ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਨਾਲ਼ ਜੋੜਣ ਲਈ ਵੀ ਸਿਰ ਤੋੜ ਯਤਨ ਕਰ ਰਹੇ ਹਨ। ਇਸ ਮੌਕੇ ਸ਼੍ਰੀ  ਜਗਦੇਵ ਗਾਗਾ ਨੇ ਸਸਸਸਸ ਛਾਜਲੀ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਭਰਵੀਂ ਗਿਣਤੀ ਨੂੰ ਵੇਖਦੇ ਹੋਏ ਸਕੂਲ ਮੁਖੀ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸਕੂਲ ਦੀਆਂ ਹੋਰ ਮੰਗਾਂ ਜਿਵੇਂ ਲਾਇਬਰੇਰੀ ਹਾਲ ਦੀ ਉਸਾਰੀ, ਹਾਕੀ ਦੇ ਗਰਾਉਂਡ ਲਈ ਐਸਟਰੋਟਰਫ਼ ਦਾ ਮੈਦਾਨ, ਲੜਕੀਆਂ ਲਈ ਕਾੱਮਨ ਰੂਮ, ਲੇਡੀਜ਼ ਸਟਾਫ਼ ਰੂਮ ਆਦਿ ਨੂੰ ਸ਼੍ਰੀ ਵਿਜੈਇੰਦਰ ਸਿੰਗਲਾ ਜੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਸਕੂਲ ਦੇ ਹਰੇ ਭਰੇ ਕੰਪਲੈਕਸ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਪੰਜਾਬ ਯੂਥ ਕਾਂਗਰਸ ਸੈਕਟਰੀ ਸ਼੍ਰੀ ਦਵਿੰਦਰ ਸਿੰਘ ਛਾਜਲੀ, ਨਿਰਮਲ ਸਿੰਘ ਦੁੱਲਟ, ਰੱਬਦਾਸ ਸਿੰਘ, ਸਤਗੁਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗਿਆਨ ਸਿੰਘ, ਅਜੈਬ ਸਿੰਘ, ਪ੍ਰੀਤਮ ਸਿੰਘ, ਰਣਜੀਤ ਲਾਡੀ, ਰਣਦੀਪ ਸਿੰਘ, ਯੂਥ ਆਗੂ ਲੱਕੀ ਛਾਜਲੀ ਆਦਿ ਹਾਜ਼ਰ ਸਨ। ਪਿੰਡ ਦੇ ਸਰਪੰਚ ਬੀਬੀ ਪਰਮਿੰਦਰ ਕੌਰ ਧਾਲੀਵਾਲ, ਸ਼੍ਰੀ ਇੰਦਰਜੀਤ ਸਿੰਘ ਧਾਲੀਵਾਲ, ਐੱਸ.ਐੱਮ.ਸੀ. ਦੇ ਚੇਅਰਮੈਨ ਸ਼੍ਰੀ ਬਲਜੀਤ ਸਿੰਘ ਨੇ ਸਕੂਲ ਮੁਖੀ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ।
    ਮਾਸਟਰ ਪਰਮਜੀਤ ਸਿੰਘ ਨੇ ਸਕੂਲ ਵਿੱਚ ਆਉਣ ‘ਤੇ ਸਾਰੇ ਆਗੂਆਂ ਅਤੇ ਪਿੰਡ ਦੇ ਪਤਵੰਤਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!