13.1 C
United Kingdom
Sunday, June 7, 2026

More

    ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਇਕਾਂ ਤੇ ਗੀਤਕਾਰਾਂ ਦੀ ਹੌਸਲਾ ਅਫ਼ਜਾਈ ਵੀ ਉਨ੍ਹਾਂ ਦਾ ਸਨਮਾਨ- ਅਸ਼ੋਕ ਮਸਤੀ

    ਸੰਗਰੂਰ. ਕੁਲਵੰਤ ਛਾਜਲੀ
    ਸੋਰਵ ਗੋਇਲ ਕੰਪਲੈਕਸ ਵਿਚ ਲੋਕ ਗਾਇਕ ਕਲਾਂ ਮੰਚ ਵੱਲੋਂ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਸਵਰਗੀ ਗਾਇਕ ਉਸਤਾਦ ਪੂਰਨ ਚੰਦ ਯਮਲਾ ਹਜਰਾਵਾਂ ਵਾਲੇ ਦੇ ਲਾਡਲੇ ਸਪੁੱਤਰ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਤੌਰ ਤੇ ਲੋਕ ਗਾਇਕ ਕਲਾ ਮੰਚ ਦੇ ਸਰਪ੍ਰਸਤ ਅਤੇ ਸਮੂਹ ਟੀਮ ਸਮੇਤ ਸਨਮਾਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕਾਂਗਰਸ ਪਾਰਟੀ ਦੇ ਕੌਸ਼ਲਰ ਸੱਤਪਾਲ ਸਿੰਘ ਪਾਲੀ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਧਮ ਵਧੀਆ ਹੈ। ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਗਾਇਕ ਮੰਗਲ ਮੰਗੀ ਯਮਲਾ ਨੇ ਹਮੇਸ਼ਾ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਗੀਤ ਗਾ ਕੇ ਸਰੋਤਿਆਂ ਦੀ ਝੋਲੀ ਵਿੱਚ ਪਰੋਸੇ ਹਨ। ਉਭਰਦੇ ਗੀਤਕਾਰ ਸੰਨੀ ਸੰਦੀਪ ਨੂੰ ਫੌਜੀ ਭਰਾਵਾਂ ਦੀ ਸ਼ਹਾਦਤ ਨੂੰ ਸਮਰਪਿਤ ਗੀਤ ‘ਬਾਡਰ ਤੇ ਦੀਵਾਲੀ’ ਕਲਮਬੰਦ ਕਰਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਮੰਚ ਵੱਲੋਂ ਸਮੇਂ ਸਮੇਂ ਤੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਇਕ ਅਤੇ ਗੀਤਕਾਰਾਂ ਨੂੰ ਸਨਮਾਨ ਕੀਤਾ ਜਾਂਦਾ ਰਿਹਾ ਹੈ। ਇਸ ਮੌਕੇ ਰਾਮ ਫੋਟੋਗ੍ਰਾਫਰ, ਗੀਤਕਾਰ ਕਾਲਾ ਅਲੀਸ਼ੇਰ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਗੀਤਕਾਰ ਮੁਸਤਾਕ ਲਸਾੜਾ, ਐਕਰ ਅਮਨਦੀਪ ਕੌਰ ਛਾਜਲਾ, ਅਮਰਜੀਤ ਲਹਿਰਾਂ, ਹਰਪਾਲ ਸਿੰਘ, ਪ੍ਰੀਤ ਲਹਿਰਾਂ, ਕੌਰੀ ਧੀਮਾਨ,ਸ਼ੰਕਰ ਕੁਮਾਰ,ਆਦਿ ਨੇ ਸ਼ਮੂਲੀਅਤ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!