ਕਰੋਨਾ: ਖਤਰੇ ਦੀ ਨਿਸ਼ਾਨ ਤੋਂ ਉਪਰ
ਹੋਰ ਮਾੜਾ ਵਕਤ ਆ ਸਕਦੈ-ਮਾਹਿਰਾਂ ਨੂੰ ਫਿਕਰ
-ਅੱਜ ਕੋਈ ਨਵਾਂ ਕੇਸ ਸ਼ਾਮਿਲ ਨਹੀਂ ਹੋਇਆ
ਔਕਲੈਂਡ 3 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)
ਕਰੋਨਾ ਵਾਇਰਸ ਦੇ ਪ੍ਰਕੋਪ ਨਾਲ ਪੀੜਤ ਲੋਕਾਂ ਦੀ ਗਿਣਤੀ ਹੁਣ ਵਿਸ਼ਵ ਵਿਆਪੀ ਇਕ ਕਰੋੜ ਤੋਂ ਉਪਰ ਟੱਪ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਾੜਾ ਵਕਤ ਅਜੇ ਹੋਰ ਆ ਸਕਦਾ ਹੈ। ਇਸ ਕਰੋਨਾ ਨੇ ਪੂਰੇ ਵਿਸ਼ਵ ਨੂੰ ਆਪਣੇ ਗੇੜ ਵਿਚ ਲੈ ਲਿਆ ਹੈ। ਨਿਊਜ਼ੀਲੈਂਡ ਦੀ ਸਰਕਾਰ ਅਤੇ ਸਿਹਤ ਵਿਭਾਗ ਨੇ ਅੱਜ ਵੱਡੀ ਚਿੰਤਾ ਜ਼ਾਹਿਰ ਕੀਤੀ ਅਤੇ ਸੁਰੱਖਿਆ ਦੇ ਯਤਨ ਜਾਰੀ ਰੱਖਣ ਦਾ ਵਚਨ ਦਿੱਤਾ। ਸਿਹਤ ਵਿਭਾਗ ਨੇ ਦੱਸਿਆ ਕਿ ਅੱਜ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਗਿਣਤੀ ਇਸ ਵੇਲੇ ਸਿਰਫ 18 ਐਕਟਿਵ ਕੇਸਾਂ ਦੀ ਹੈ। ਇਕ ਵਿਅਕਤੀ ਹਸਪਤਾਲ ਦਾਖਲ ਹੈ ਅਤੇ ਠੀਕ ਹਾਲਤ ਵਿਚ ਹੈ।