14.8 C
United Kingdom
Saturday, September 5, 2026

More

    ਗਰਮੀ ਦੇ ਕਹਿਰ ਕਾਰਨ ਬਠਿੰਡਾ ਸ਼ਹਿਰ ’ਚ ਦੋ ਮੌਤਾਂ

    ਅਸ਼ੋਕ ਵਰਮਾ
    ਬਠਿੰਡਾ, 3 ਜੁਲਾਈ। ਉੱਤਰ ਭਾਰਤ ਵਿੱਚ ਗਰਮੀ ਹੌਲੀ ਹੌਲੀ ਜੋਰ ਫੜਨ ਲੱਗੀ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ’ਚ ਤਾਪਮਾਨ ਅੱਜ 40 ਡਿਗਰੀ ਨੂੰ ਟੱਪ ਗਿਆ ਜਦੋਂਕਿ ਬਠਿੰੰਡਾ ਜਿਲਾ 42 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਤਪਦਾ ਰਿਹਾ। ਸੂਰਜ ਦੇ ਤੇਜ ਹੋਏ ਪਾਰੇ ਕਾਰਨ ਬਠਿੰਡਾ ’ਚ ਅੱਜ ਦੋ ਮੌਤਾਂ ਹੋ ਗਈਆਂ ਹਨ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਅੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ  ਅੱਜ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਜੀਟੀ ਰੋਡ ‘ਤੇ ਟੀਵੀਐਸ ਸੋਅਰੂਮ ਨੇੜੇ ਗਰਮੀ ਕਾਰਨ ਅਚਾਨਕ ਚੱਕਰ ਆਉਣ ਕਰਕੇ ਇੱਕ ਸਾਈਕਲ ਸਵਾਰ ਬੇਹੋਸ਼ ਹੋ ਗਿਆ। ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਸੁਸਾਇਟੀ ਦੇ ਵਲੰਟੀਅਰ ਸਫਲ ਗੋਇਲ, ਜਨੇਸ਼ ਜੈਨ ਅਤੇ ਸਾਹਿਬ ਸਿੰਘ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚੇ ਪਰ ਤੱਦ ਤੱਕ  ਸਾਈਕਲ ਸਵਾਰ ਦੀ ਮੌਤ ਹੋ ਚੁੱਕੀ। ਸੰਸਥਾ ਦੇ ਮੈਂਬਰਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਲਈ ਜਿਸ ਦੇ ਅਧਾਰ ਤੇ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਰੇਖੀ ਸਿੰਘ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਸੰਸਥਾ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।
                           ਸਹਾਰਾ ਦੇ ਬੁਲਾਰੇ ਗੌਤਮ ਗੋਇਲ ਨੇ ਦੱਸਿਆ ਕਿ ਸਥਾਨਕ ਸੰਤਪੁਰਾ ਰੋਡ ‘ਤੇ ਗਰਮੀ ਕਾਰਨ ਇੱਕ ਮਾਨਸਿਕ ਰੋਗੀ ਬੇਹੋਸ਼ ਹੋ ਗਿਆ।  ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਮਣੀਕਰਨ ਸ਼ਰਮਾ ਨੇ ਬੇਹਸ਼ ਵਿਅਕਤੀ ਨੂੰ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਸਖਤ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 4 ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ ਹੈਜਦੋਂ ਕਿ ਘੱਟ ਤੋ ਘੱਟ 30.8 ਡਿਗਰੀ ਰਿਹਾ ਹੈ। ਮੌਸਮ ਵਿਭਾਗ ਦੇ ਬੁਲਾਰੇ ਨੇ 5 ਤੋਂ 8 ਜੁਲਾਈ ਤੱਕ ਬਾਰਸ਼ ਪੈਣ ਦੀ ਪੇਸ਼ੀਨਗੋਈ ਵੀ ਕੀਤੀ ਹੈ ਜਦੋਂਕਿ 4 ਜੁਲਾਈ ਨੂੰ ਮੌਸਮ ਖੁਸ਼ਕ ਰਹਿਣ ਦਾ ਅਨਮਾਨ ਹੈ। ਬੁਲਾਰੇ ਅਨੁਸਾਰ 8 ਜੁਲਾਈ ਨੂੰ 12 ਮਿਲੀਮੀਟਰ ਤੱਕ ਬਾਰਸ਼ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 4 ਜੁਲਾਈ ਨੂੰ 12.9 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ ਜਦੋਂਕਿ 5 ਜੁਲਾਈ ਨੂੰ ਹਵਾ ਦੀ ਰਫਤਾਰ 17.4 ਕਿੱਲੋਮੀਟਰ,6 ਜੁਲਾਈ ਨੂੰ 20.2 ਕਿੱਲੋਮੀਟਰ ਪ੍ਰਤੀ ਘੰਟਾ,7 ਜੁਲਾਈ ਨੂੰ 17 ਕਿੱਲੋਮੀਟਰ ਅਤੇ 8 ਜੁਲਾਈ ਨੂੰ 16.4 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲਣ ਦੇ ਅਨੁਮਾਨ ਲਾਏ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!