8.9 C
United Kingdom
Saturday, April 19, 2025

More

    ਟਰੱਕ ਡਰਾਈਵਰ ਵੀਰਾਂ-ਭੈਣਾਂ ਲਈ ਫ੍ਰੀ ਲੰਗਰ..!

    ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    Rj’s Travel Plaza Traver, CA ਦੇ ਮਾਲਕ ਸਰਦਾਰ ਰਣਜੀਤ ਸਿੰਘ ਨਾਗਰਾ ਨੇ ਫ਼ੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾਵਾਇਰਸ ਕਰਕੇ ਦੁਖਦਾਈ ਹੋਏ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਉਹ ਟਰੱਕਰ ਵੀਰ ਜਿਹੜੇ ਸੜਕਾਂ ਤੇ ਪਰਿਵਾਰਾਂ ਤੋਂ ਦੂਰ ਲੋੜੀਂਦਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਲਈ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਹਨਾਂ ਲਈ ਉਹ ਹਰੇਕ ਮੰਗਲ਼ਵਾਰ ਤੇ ਵੀਰਵਾਰ ਫ੍ਰੀ ਲੰਗਰ ਲਾਉਣ ਜਾ ਰਹੇ ਹਨ। ਉਹਨਾਂ ਕਿਹਾ ਕਿ ਕੋਈ ਵੀ ਟਰੱਕਰ Rj’s travel plaza Traver ca ਤੇ ਖੜਕੇ ਲੰਗਰ ਛਕ ਸਕਦਾ ਹੈ, ਜਾਂ ਨਾਲ ਵੀ ਲਿਜਾ ਸਕਦਾ ਹੈ। ਪੈਕਿੰਗ ਦਾ ਪ੍ਰਬੰਧ ਹੋਵੇਗਾ, ਇੱਕ ਦਾਲ ਇੱਕ ਸਬਜ਼ੀ, ਰੋਟੀਆਂ ਅਤੇ ਚਾਹ ਦਾ ਲੰਗਰ ਅਤੁੱਟ ਵਰਤੇਗਾ। ਇਹ ਲੰਗਰ ਜਿੰਨਾ ਚਿਰ ਇਸ ਬਿਮਾਰੀ ਦਾ ਪ੍ਰਕੋਪ ਚੱਲਦਾ ਹੈ, ਜਾਰੀ ਰਹੇਗਾ। ਟਰੱਕ ਡਰਾਈਵਰ ਸੱਜਣਾਂ ਲਈ ਸੈਨੇਟਾਈਜ਼ ਕੀਤੇ ਸਾਫ਼ ਸੁਥਰੇ ਬਾਥਰੂੰਮ ਤੇ ਨਹਾਉਣ ਲਈ ਸ਼ਾਵਰ ਤਿਆਰ ਮਿਲਣਗੇ।

    ਟਰੱਕ ਸਟਾਪ ਦਾ ਪਤਾ 36220 Hwy 99 Traver, Ca 93673 ਹੈ।

    Freeway 99 ਦੇ ਬਿਲਕੁਲ ਉੱਪਰ ਸਥਿਤ ਹੈ।

    99 south Exit 106 . 99 North Exit 106A. ਵਧੇਰੇ ਜਾਣਕਾਰੀ ਲਈ ਕਾਲ ਰਣਜੀਤ ਸਿੰਘ ਨਾਗਰਾ (559) 302-7061.

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!