6.3 C
United Kingdom
Monday, April 21, 2025

More

    ਨਸ਼ਿਆਂ ਵਿਰੁੱਧ 8 ਕਾਰਵਾਈ ਦੌਰਾਨ 7 ਵਿਅਕਤੀ ਗਿ੍ਰਫਤਾਰ

    ਅਸ਼ੋਕ ਵਰਮਾ
    ਮਾਨਸਾ, 2 ਜੁਲਾਈ : ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 7 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਵਿਰੁੱਧ 8 ਮੁਕੱਦਮੇ ਦਰਜ਼ ਕੀਤੇ ਹਨ। ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ 100 ਗ੍ਰਾਮ ਅਫੀਮ ਸਮੇਤ ਕਾਰ, 200 ਲੀਟਰ ਲਾਹਣ ਅਤੇ 193 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਜਗਦੀਸ਼ ਸਿੰਘ ਉਰਫ ਕਾਕਾ ਪੁੱਤਰ ਕੌਰ ਸਿੰਘ ਵਾਸੀ ਸੀਗੋ ਅਤੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਮੁਖਤਿਆਰ ਸਿੰਘ ਵਾਸੀ ਮੌਜੀਆ ਨੂੰ ਸਕੌਡਾ ਲੌਰਾ ਕਾਰ ਸਮੇਤ ਕਾਬੂ ਕਰਕੇ 100 ਗ੍ਰਾਮ ਅਫੀਮ ਬਰਾਮਦ ਹੋਣ ‘ਤੇ ਦੋਨਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ਼ ਕਰਵਾ ਕੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਡਾ. ਭਾਰਗਵ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ   ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਜਵਾਹਰਕੇ ਮੌਜੂਦ ਸੀ ਤਾਂ ਪਟਰੋਲ ਪੰਪ ਨੇੜੇ ਦੋ ਵਿਅਕਤੀ ਜਿਨਾਂ ਨੇ ਨਸ਼ਾ ਕੀਤਾ ਜਾਪਦਾ ਸੀ, ਕੰਧ ਨਾਲ ਬੈਠੇ ਝੂਲ ਰਹੇ ਸੀ।
                             ਉਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਦੋਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਣ ‘ਤੇ ਉਹਨਾਂ ਨੇ ਆਪਣਾ ਨਾਮ ਭੁਪਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਸਤਵੀਰ ਸਿੰਘ ਉਰਫ ਸੱਤੀ ਪੁੱਤਰ ਉਗਰ ਸਿੰਘ ਵਾਸੀ ਜਵਾਹਰਕੇ ਦੱਸਿਆ। ਪੁਲਿਸ ਪਾਰਟੀ ਨੇ ਸਿਵਲ ਹਸਪਤਾਲ ਮਾਨਸਾ ਤੋਂ ਦੋਨਾਂ ਵਿਅਕਤੀਆਂ ਦੇ ਡੋਪ ਟੈਸਟ ਕਰਵਾਉਣ ਉਪਰੰਤ ਪਾਜ਼ਿਟੀਵ ਪਾਏ ਜਾਣ ‘ਤੇ ਦੋਨਾਂ ਵਿਰੁੱਧ ਥਾਣਾ ਸਿਟੀ-1 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ। ਦੋਨਾਂ ਮੁਕੱਦਮਿਆਂ ਵਿੱਚ ਗਿ੍ਰਫਤਾਰ ਵਿਅਕਤੀਆਂ  ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਿਆਂ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ।ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਵਿੱਕੀ ਪੁੱਤਰ ਅਮਰੀਕ ਸਿੰਘ ਵਾਸੀ ਬੁਢਲਾਡਾ ਪਾਸੋਂ 96 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਣ ‘ਤੇ ਉਸ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ, ਪਰ ਗਿ੍ਰਫਤਾਰੀ ਬਾਕੀ ਹੈ।
                                        ਉਨਾਂ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਬਾਹੱਦ ਕੁਲਾਣਾ ਫਾਟਕ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਜਿਸਦੇ ਮੋਟਰਸਾਈਕਲ ਦੇ ਦੋਵੇਂ ਪਾਸੇ ਖੁਰਜੀਆਂ ਬਣੀਆਂ ਹੋਈਆਂ ਸਨ, ਆ ਰਿਹਾ ਸੀ। ਜਿਸਨੂੰ ਸ਼ੱਕ ਦੀ ਬਿਨਾਹ ‘ਤੇ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰ ਪਿੱਛੇ ਹੀ ਮੋਟਰਸਾਈਕਲ ਸੁੱਟ ਕੇ ਮੌਕੇ ਤੋਂ ਭੱਜ ਗਿਆ। ਉਨਾਂ ਦੱਸਿਆ ਕਿ ਇਸ ਵਿਅਕਤੀ ਦੀ ਸ਼ਨਾਖਤ ਜੋਗਿੰਦਰ ਸਿੰਘ ਵਾਸੀ ਬੁਢਲਾਡਾ ਵਜੋ ਹੋਈ। ਮੋਟਰਸਾਈਕਲ ਦੇ ਦੋਨਂ ਪਾਸੇ ਬਣੀਆਂ ਖੁਰਜੀਆਂ ਚੈਕ ਕਰਨ ‘ਤੇ ਉਹਨਾਂ ਵਿੱਚੋਂ ਕੁੱਲ 48 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਣ ‘ਤੇ ਉਸ ਖ਼ਿਲਾਫ਼ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ, ਗਿ੍ਰਫਤਾਰੀ ਲਈ ਯਤਨ ਜਾਰੀ ਹਨ।ਉਨਾਂ ਦੱਸਿਆ ਕਿ ਇਸੇ ਤਰਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਅਰੁਣ ਕੁਮਾਰ ਪੁੱਤਰ ਪੱਪੂ ਰਾਮ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਣ ‘ਤੇ ਉਸ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ।
                   ਉਨਾਂ ਦੱਸਿਆ ਕਿ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਬਲੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹੀਰਕੇ ਪਾਸੋਂ 6 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਣ ‘ਤੇ ਉਸ ਵਿਰੁੱਧ ਥਾਣਾ ਝੁਨੀਰ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ, ਗਿ੍ਰਫਤਾਰੀ ਬਾਕੀ ਹੈ।ਇਸ ਤੋਂ ਇਲਾਵਾ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਨੇ ਰਵੀ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰਕੇ 7 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਹੋਣ ‘ਤੇ ਉਸ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਗਿਆ ਹੈ।ਇਸੇ ਤਰਾਂ ਹੀ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਫੁੱਲੂਵਾਲਾ ਡੋਡ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ 200 ਲੀਟਰ ਲਾਹਣ ਬਰਾਮਦ ਕੀਤਾ ਗਿਆ ਹੈ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!