9.8 C
United Kingdom
Monday, June 8, 2026

More

    ਸਮਾਰਟ ਵਿਲੇਜ ਕੰਪੇਨ ਅਧੀਨ ਤਜਵੀਜਾਂ ਬਾਰੇ ਵਿਚਾਰ ਵਟਾਂਦਰਾ

    ਅਸ਼ੋਕ ਵਰਮਾ
    ਬਠਿੰਡਾ, 2 ਜੁਲਾਈ । ਗ੍ਰਾਮ ਪੰਚਾਇਤਾਂ ਵੱਲੋ 14ਵੇਂ ਤੇ 15 ਵੇਂ ਵਿੱਤ ਕਮਿਸ਼ਨ ਅਤੇ ਹੋਰਨਾਂ ਸਾਧਨਾ ਤੋ ਪ੍ਰਾਪਤ ਆਮਦਨ ਰਾਹੀ ਬਨਾਏ ਗਏ ਪਲਾਨ ਸਬੰਧੀ ਗ੍ਰਾਮ ਪੰਚਾਇਤ ਨੂੰ ਜਾਗਰੂਕ ਕਰਨ ਅਤੇ ਹਰ ਕੰਮ ਨੂੰ ਜੀਆਈਐਸ  ਦੇ ਮਾਧਿਅਮ ਰਾਹੀ ਆਨਲਾਇਨ ਦਿਖਾਏ ਜਾਣ ਲਈ ਵਧੀਕ ਡਿਪਟੀ ਕਮਿਸਨਰ ਵਿਕਾਸ ਪਰਮਵੀਰ ਸਿੰਘ  ਨੇ ਬਲਾਕ ਮੌੜ ਦੇ  ਪਿੰਡਾਂ ਦਾ ਦੋਰਾ ਕਰਨ ਉਪਰੰਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ । ਇਸ ਮੋਕੇ ਉਨਾਂ ਨਾਲ ਬੀਡੀਪੀੳ ਮੌੜ ਪ੍ਰਭਜੀਤ ਸਿੰਘ ਤੇ ਜਿਲਾ ਪ੍ਰੋਜੈਕਟ ਅਫਸਰ ਮੋਹਿਤ ਬੱਤਰਾ ਹਾਜਰ ਸਨ ।
                       ਵਧੀਕ ਡਿਪਟੀ ਕਮਿਸਨਰ ਵਿਕਾਸ ਪਰਮਵੀਰ ਸਿੰਘ ਨੇ ਪਿੰਡ ਰਾਏ ਖਾਨਾ ਵਿਖੇ ਗ੍ਰਾਮ ਪੰਚਾਇਤ ਮਾਣਕ ਖਾਨਾ , ਰਾਏ ਖਾਨਾ ਅਤੇ ਚਨਾਰਥਲ ਦੀਆਂ ਪੰਚਾਇਤ ਨਾਲ ਸਮਾਰਟ ਵਿਲੇਜ ਕੰਪੇਨ 2 ਅਧੀਨ ਕੰਮਾਂ ਦੀਆਂ ਤਜਵੀਜਾਂ ਸਬੰਧੀ ਵਿਚਾਰ ਵਟਾਦਰਾ ਕੀਤਾ ਗਿਆ ਅਤੇ  ਗ੍ਰਾਮ ਪੰਚਾਇਤਾਂ ਨੂੰ ਤੇਜੀ  ਨਾਲ ਕੰਮ ਕਰਨ  ਦੀਆਂ ਹਦਾਇਤਾਂ ਕੀਤੀਆ ਗਈਆਂ । ਉਨਾਂ ਮਾਣਕ ਖਾਨਾ ਅਤੇ ਰਾਏ ਖਾਨਾ ਵਿੱਚ ਅਧੁਨਿਕ ਕਿਸਮ ਦੀਆਂ ਬਨਾਈਆ ਜਾ ਰਹੀਆਂ ਲਾਇਬਰੇਰੀ ਦੇ ਕੰਮ ਤੇ ਤਸੱਲੀ ਜਾਹਰ ਕਰਦਿਆ ਹੋਰਨਾਂ ਸਰਪੰਚਾਂ ਨੂੰ ਵੀ ਇਸ ਤਰਾਂ ਦੇ ਕੰਮ ਕਰਨ ਲਈ ਪੇ੍ਰਰਨਾ ਸਰੋਤ ਬਣਨਾ ਚਾਹੀਦਾ ਹੈ ।
                         ਮਾਣਕ ਖਾਨਾ ਦੇ ਸਰਪੰਚ  ਸੈਸਨਦੀਪ ਕੌਰ ਸਿੱਧੂ ਨੇ ਪਿੰਡ ਦੇ ਹੋਣ ਵਾਲੇ ਕੰਮਾਂ ਦਾ ਜਿਕਰ ਕਰਦਿਆਂ ਮਗਨਰੇਗਾ ਤਹਿਤ ਕੀਤੇ ਗਏ ਕੰਮਾਂ ਦੀਆਂ ਅਦਾਇਗੀਆ ਕਰਨ ਲਈ ਮਾਮਲਾ ਧਿਆਨ ਵਿੱਚ ਲਿਆਦਾ ਅਤੇ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਅਤੇ ਸਕੂਲ ਦੀ ਖਸਤਾ ਹਾਲਤ ਇਮਾਰਤ ਨੂੰ ਦੁਬਾਰਾ  ਬਨਾਉਣ ਲਈ ਸਹਾਇਤਾ ਦੀ ਮੰਗ ਕੀਤੀ ਤੇ ਪਿੰਡ ਦੇ ਚੱਲ ਰਹੇ  ਰੇਨ ਵਾਟਰ ਰੀਚਾਰਜ ਪਿਟ ਅਤੇ ਸੋਲਡ ਵੇਸਟ ਮਨੇਜਮੈਟ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
    ਰਾਏ ਖਾਨਾ ਦੇ ਸਰਪੰਚ ਮਲਕੀਤ ਖਾਨ ਨੇ ੳੁੱਚ ਅਧਿਕਾਰੀਆਂ ਨੂੰ ਵਿਸਵਾਸ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜ ਨਿਯਮਾਂ ਤਹਿਤ ਕਰਵਾਏ ਜਾਣਗੇ ਅਤੇ ਪਾਰਕ , ਗਲੀਆ ਨਾਲੀਆਂ , ਸਕੂਲ ਦੀ ਚਾਰਦੀਵਾਰੀ , ਹੈਲਥ ਸੈਟਰ ਦੀ ਇਮਾਰਤ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਅਤੇ ਨੋਜਵਾਨਾ ਲਈ ਫੁੱਟਬਾਲ ਦਾ ਗਰਾੳਂੂਡ  ਬਨਾਉਣ ਦੀ ਤਜਵੀਜ ਅਧਿਕਾਰੀਆਂ ਅੱਗੇ ਰੱਖੀ । ਮਗਨਰੇਗਾ ਤਹਿਤ ਮਾਣਕ ਖਾਨਾ ਅਤੇ ਰਾਏ ਖਾਨਾ ਵਿੱਚ ਫੁੱਟਬਾਲ ਦੇ ਅਧੁਨਿਕ ਕਿਸਮ ਦੇ ਸਾਰੀਆਂ ਸਹੂਲਤਾਂ ਨਾਲ ਲੈਸ ਖੇਡ ਗਰਾਂਊਡ ਬਨਾਉਣ ਦੀ ਤਜਵੀਜ ਤਿਆਰ ਕੀਤੀ ਗਈ ।
      ਇਸ ਮੌਕੇ  ਜੇ ਈ ਮਨਪ੍ਰੀਤ ਸਿੰਘ , ਸਰਪੰਚ ਮਲਕੀਤ ਖਾਨ ਰਾਏ ਖਾਨਾ , ਏਪੀ ੳ ਸੁਖਵੀਰ ਸਿੰਘ , ਪੰਚਾਇਤ ਸਕੱਤਰ ਪਰਮਜੀਤ ਭੁੱਲਰ , ਮੋਹਨ ਸਿੰਘ , ਪੰਚ ਸੁਖਜੀਤ ਸਿੰਘ , ਧਰਮ ਸਿੰਘ , ਗੁਰਜੀਤ ਸਿੰਘ , ਨਸੀਬ ਕੌਰ , ਛੋਟਾ ਸਿੰਘ , ਰਣਜੀਤ ਕੌਰ ਅਤੇ ਟਰਾਸਪੋਟਰ ਜਗਸੀਰ ਸਿੰਘ ਸਿੱਧੂ ਹਾਜਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!