ਅਸ਼ੋਕ ਵਰਮਾ
ਬਠਿੰੰਡਾ, 2ਜੁਲਾਈ। ਮਾਈਕਰੋ ਫਾਈਨਾਸ ਕੰਪਨੀਆਂ ਤੋ ਔਰਤਾ ਵੱਲੋ ਲੈ ਕਰਜੇ ਮਾਫ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਤੇਜ ਕਰਨ ਲਈ ਪੰਜ ਮਜਦੂਰ ਕਿਸਾਨ ਜੰਥੇਬੰਦੀਆ ਵੱਲੋ 6 ਜੁਲਾਈ ਨੂੰ ਡੀ ਸੀ ਦਫਤਰ ਅੱਗੇ ਰੱਖੇ ਧਰਨੇ ਨੂੰ ਸਫਲ ਬਣਉਣ ਲਈ ਔਰਤਾ ਦੀ ਮੀਟਿੰਗ ਔਰਤ ਆਗੂ ਸੁਖਜਿੰਦਰ ਕੌਰ ਖਿਆਲੀ ਵਾਲਾ ਦੀ ਪ੍ਰਧਾਨ ਹੇਠ ਖਿਆਲੀ ਵਾਲਾ ਵਿਖੇ ਹੋਈ । ਮੀਟਿੰਗ ਨੂੰ ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਸੱਕਤਰ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਮਾਈਕਰੋ ਫਾਈਨਾਸ ਕੰਪਨੀਆਂਔਰਤਾ ਨੂੰ ਤੰਗ ਪ੍ਰੇਸਾਨ ਅਤੇ ਜਲੀਲ ਕਰ ਰਹੀਆ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਹੈ। ਔਰਤਾਂ ਨੂੰ ਕਰਜਾ ਮੁਕਤ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਪਰ ਸਰਕਾਰਾਂ ਦਾ ਇਸ ਪਾਸੇ ਧਿਆਨ ਨਹੀ ਹੈ ਸੁੱਤੀ ਹੋਈ ਸਰਕਾਰ ਜਗਾਉਣ ਲਈ ਸੰਘਰਸ਼ ਕਰਨ ਹੀ ਸਮੇ ਦੀ ਲੋੜ ਹੈ । ਉਨਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਔਰਤਾਂ ਦੇ ਕਰਜੇ ਵੱਲ ਧਿਆਨ ਨਾ ਦਿੱਤਾ ਤਾ ਦੇਸ਼ ਦੇ ਹਲਾਤ ਕੁਝ ਹੋਰ ਹੋਣਗੇ। ਉਨਾਂ ਕਿਹਾ ਕਿ ਸਰਕਾਰ ਵੱਡੇ ਵੱਡੇ ਪੂਜੀਪਤੀਆਂ ਦੇ ਕਰਜੇ ਮਾਫ ਕਰ ਸਕਦੀ ਹੈ ਤਾ ਔਰਤਾਂ ਦੇ ਕਿਓਂ ਨਹੀਂ। ਇਸ ਮੌਕੇ ਸਮਰਜੀਤ ਕੌਰ, ਪ੍ਰੇਮਜੀਤ ਕੌਰ, ਸੁਖਪ੍ਰੀਤ ਕੌਰ ਅਤੇ ਬਿੰਦਰ ਕੌਰ ਨੇ ਸਰਕਾਰ ਤੋਂ ਔਰਤਾਂ ਦੇ ਕਰਜੇ ਮਾਫ , ਖਾਲੀ ਚੈਕ ਵਾਪਸ ਕੀਤੇ ਅਤੇ ਕਿਸ਼ਤਾਂ ਲਈ ਔਰਤਾ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਇਸ ਧਰਨੇ ’ਚ ਵੱਡੀ ਗਿਣਤੀ ਔਰਤਾਂ ਸ਼ਾਮਲ ਹੋਣਗੀਆਂ।