9.6 C
United Kingdom
Saturday, March 7, 2026

More

    ਮਿਸ਼ਨ ਫਤਹਿ’ ਤਹਿਤ ਪਿੰਡਾਂ ਦੇ ਲੋਕਾਂ ਨੂੰ ਕੀਤਾ ਜਾਗਰੂਕ

    ਸੰਗਰੂਰ . ਕੁਲਵੰਤ ਛਾਜਲੀ
    ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਗਏ ‘ਮਿਸਨ ਫਤਿਹ’ ਕੋਵਿਡ 19 ਦੀ ਮਹਾਮਾਰੀ ਤੋਂ ਬਚਣ ਲਈ ਪਿੰਡ ਈਲਵਾਲ,ਗੱਗੜਪੁਰ ਦੇ ਨਾਲ ਨਾਲ ਵੱਖ ਵੱਖ ਪਿੰਡਾਂ ‘ਚ ‘ਘਰ ਰਹੋ ਸੁਰੱਖਿਅਤ ਰਹੋ’ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਲਵਾਲ ਗੱਗੜਪੁਰ ਪ੍ਰਿੰਸੀਪਲ ਅੰਜੂ ਗੋਇਲ ਦੀ ਸਰਪ੍ਰਸਤੀ ਹੇਠ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਅਤੇ ਬਿਨ੍ਹਾਂ ਵਜ੍ਹਾ ਘਰ ਬਾਹਰ ਜਾਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਦੇਸ਼ ਵਿੱਚ ਕਰੋਨਾ ਵਾਇਰਸ ਵਰਗੀ ਮਹਾਮਾਰੀ ਨੇ ਵੱਡੀ ਪੱਧਰ ਤੇ ਪੈਰ ਪਸਾਰ ਲਏ ਹਨ ਜਿਸ ਕਾਰਨ ਲੋਕ ਕਰੋਨਾ ਵਾਇਰਸ ਵਰਗੀ ਮਹਾਮਾਰੀ ਦਾ ਸ਼ਿਕਾਰ ਹੋ ਰਹੇ ਹਨ। ਸਾਨੂੰ ਬਿਨਾਂ ਕਿਸੇ ਜਰੂਰੀ ਕੰਮ ਇਲਾਵਾ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਤਾਂ ਕਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੁਹਿੰਮ ਤਹਿਤ ਉਨ੍ਹਾਂ ਨਾਲ ਸਪਿੰਦਰ ਕੌਰ,ਜਸਕਰਨ ਕੌਰ, ਮੈਡਮ ਲਵਲੀ ਗਰਗ, ਨੀਸਾ ਸਹੋਤਾ, ਨਰੇਸ਼, ਮੈਡਮ ਪਰਮਜੀਤ ਕੌਰ,ਪਰੇਮਲਤਾ, ਅਮੀਤਾ,ਮਨੀਸਾ, ਮਾਸਟਰ ਕੁਲਦੀਪ ਚੰਦਰ, ਪਵਿੱਤਰ ਸਿੰਘ,ਅਮਨਦੀਪ ਸਿੰਘ, ਦਵਿੰਦਰ ਸਿੰਘ, ਨਾਜਰ ਸਿੰਘ, ਰੇਸਮਪਾਲ ਡੀ ਪੀ, ਵੇਦਪਰਕਾਸ, ਨਾਜਰ ਸਿੰਘ, ਤੋਂ ਇਲਾਵਾ ਉਘੇ ਗੀਤਕਾਰ ਤੇਜੀ ਸਜੂੰਮਾ ਜੀ ਨੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਜਾਣੂ ਕਰਵਾਇਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!