3.4 C
United Kingdom
Sunday, March 8, 2026

More

    ਪੱਤਾ-ਪੱਤਾ

    ਦੁੱਖਭੰਜਨ ਰੰਧਾਵਾ
    0351920036369

    ਪੱਤਾ-ਪੱਤਾ ਕੁਮਲਾ ਜਾਂਦਾ ਏ,
    ਜਦੋਂ ਤੇਰਾ ਚੇਤਾ ਆ ਜਾਂਦਾ ਏ |

    ਤੇਰੀ ਯਾਦ ਦਾ ਹੱਲ ਚੰਦਰਾ ਵੇ,
    ਦਿਲ ਦੀਆਂ ਫਸਲਾਂ ਵਾ ਜਾਦਾ ਏ |

    ਤੇਰੀ-ਮੇਰੀ ਲੱਗੀ ਦਾ ਮਹਿਰਮਾ,
    ਔ ਟੁੱਟਿਆ ਤਾਰਾ ਗਵਾਹ ਜਾਂਦਾ ਏ |

    ਜਦੋਂ ਨੈਣ ਹੋ ਜਾਵਣ ਹੰਝੂ-ਹੰਝੂ,
    ਫਿਰ ਅੰਬਰੀਂ ਬੱਦਲ ਛਾ ਜਾਂਦਾ ਏ |

    ਸੌਣ ਨਈ ਦੇਂਦਾ ਰਾਤ ਨੂੰ ਮੈਨੂੰ,
    ਗ਼ਮ ਤੇਰਾ ਵੱਢ-ਵੱਢ ਖਾ ਜਾਂਦਾ ਏ |

    ਕੋਈ ਤਾਅ ਕੇ ਭੱਠ ਫਿਰਾਕਾਂ ਵਾਲੀ,
    ਕੋਈ ਮੈਨੂੰ ਉਸ ਵਿੱਚ ਡਾਹ ਜਾਂਦਾ ਏ |

    ਕੋਈ ਤਾਂ ਬਾਗੋਂ ਫੁੱਲ ਵਿੱਚ ਰੱਖ ਕੇ,
    ਸੀਨੇ ਵਿੱਚ ਖਾਰ ਚੁਭਾ ਜਾਂਦਾ ਏ |

    ਦੁੱਖਭੰਜਨਾਂ ਰੂਹ ਰੱਜੀ ਰਹਿੰਦੀ,
    ਭਾਵੇਂ ਕਰਕੇ ਇਸ਼ਕ ਤਬਾਹ ਜਾਦਾ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!