12.4 C
United Kingdom
Monday, April 28, 2025

More

    ਮਿਸ਼ਨ ਫਤਹਿ ਮੁਹਿੰਮ ਤਹਿਤ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵੱਲ੍ਹੋਂ ਚੇਤਨਾ ਦਾ ਸੁਨੇਹਾ।

    ਅਸ਼ੋਕ ਵਰਮਾ

     ਮਾਨਸਾ 1 ਜੁਲਾਈ

    ਪੰਜਾਬ ਸਰਕਾਰ ਵੱਲ੍ਹੋਂ ਕਰੋਨਾ ਮਹਾਂਮਾਰੀ ਵਿਰੁੱਧ ਚਲਾਏ ਗਏ ਮਿਸ਼ਨ ਫ਼ਤਹਿ ਤਹਿਤ ਅੱਜ ਖੁਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਘਰ ਘਰ ਜਾਕੇ ਲੋਕਾਂ ਨੂੰ ਜਾਗਰੂਕਤਾ ਦਾ ਹੋਕਾ ਦਿੱਤਾ।ਉਨ੍ਹਾਂ ਸਕੂਲ ਚੇਅਰਮੈਨ, ਪ੍ਰਿੰਸੀਪਲਾਂ ,ਅਧਿਆਪਕਾਂ ਨੂੰ ਨਾਲ ਲੈਕੇ ਲੋਕਾਂ ਨੂੰ ਕਰੋਨਾ ਸਬੰਧੀ ਸਾਵਧਾਨੀਆਂ ਦੀ ਵਰਤੋਂ ਕਰਦਿਆਂ ਇਸ ਮਹਾਂਮਾਰੀ ਵਿਰੁੱਧ ਫ਼ਤਿਹ ਪਾਉਣ ਦਾ ਸੱਦਾ ਦਿੱਤਾ।      ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ ਨੇ ਅੱਜ ਫਫੜੇ ਭਾਈਕੇ, ਦਲੇਲ ਸਿੰਘ ਵਾਲਾ ਵਿਖੇ ਲੋਕਾਂ ਦੇ ਘਰ ਘਰ ਜਾਕੇ ਕਰੋਨਾ ਦੀ ਭਿਆਨਕ ਬਿਮਾਰੀ ਬਾਰੇ ਗੱਲਬਾਤ ਕਰਦਿਆਂ ਸੱਦਾ ਦਿੱਤਾ ਕਿ ਲੋੜੀਂਦੀਆਂ  ਸਾਵਧਾਨੀਆਂ ਵਰਤਕੇ ਹੀ ਮਿਸ਼ਨ ਫਤਹਿ ਦੀ ਪ੍ਰਾਪਤੀ ਹੋ ਸਕਦੀ ਹੈ। ਪ੍ਰਿੰਸੀਪਲ ਪਰਮਜੀਤ ਸਿੰਘ, ਪ੍ਰਿੰਸੀਪਲ ਡਾ: ਪਰਮਜੀਤ ਸਿੰਘ ਭੋਗਲ ਸਸਸਸ ਦਲੇਲਵਾਲਾ ਸਿੰਘ ਵਾਲਾ, ਪ੍ਰਿੰਸੀਪਲ ਕੁਲਦੀਪ ਸਿੰਘ ਸਸਸਸ ਫਫੜੇ ਭਾਈਕੇ, ਸਰੋਜ਼ ਸ਼ਰਮਾ ਨੇ ਕਿਹਾ ਜੇਕਰ ਅਸੀਂ ਅਵੇਸਲੇ ਰਹੇ ਤਾਂ ਇਸ ਦੇ ਭਿਆਨਕ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਕੋਵਾ 19 ਤੋਂ ਬਚਾਅ ਲਈ ਲੋੜੀਂਦੀ ਐਪ ਨੂੰ ਵੀ ਡਾਊਨਲੋਡ ਕਰਨ ਦੀ ਜਾਣਕਾਰੀ ਦਿੱਤੀ ਤਾਂ ਉਹ ਇਸ ਐਪ ਤੋਂ ਸਮੇਂ ਸਮੇਂ ਸਾਵਧਾਨੀਆਂ ਬਾਰੇ ਜਾਣੂ ਹੋ ਸਕਣ। ਇਸ ਮੁਹਿੰਮ ਮੌਕੇ ਸਰਪੰਚ ਇਕਬਾਲ ਸਿੰਘ ਫਫੜੇ,ਚੇਅਰਮੈਨ ਗੁਰਮੀਤ ਸਿੰਘ, ਪੰਚਾਇਤ ਮੈਂਬਰ ਹਰਵਿੰਦਰ ਸਿੰਘ,, ਸਾਇੰਸ ਮਾਸਟਰ ਹਰਵਿੰਦਰ ਸਿੰਘ, ਸਾਇੰਸ ਮਿਸਟਰੈੱਸ ਰੁਪਿੰਦਰ ਕੌਰ, ਸਵੀਨ ਅੱਗਰਵਾਲ ਨੇ ਘਰ ਘਰ ਜਾਕੇ ਵਿਦਿਆਰਥੀਆਂ, ਮਾਪਿਆਂ ਅਤੇ ਹੋਰਨਾਂ ਲੋਕਾਂ ਨਾਲ ਗੱਲਬਾਤ ਕੀਤੀ।       

    ਉੱਧਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਲਾਭ ਸਿੰਘ, ਬਲਾਕ ਸਿੱਖਿਆ ਅਫਸਰ ਮਾਨਸਾ ਸਤਵਿੰਦਰ ਕੌਰ, ਤਰਸੇਮ ਸਿੰਘ ਬਰੇਟਾ , ਅਮਨਦੀਪ ਸਿੰਘ ਬੁਢਲਾਡਾ ਨੇ ਵੱਖ ਵੱਖ ਬਲਾਕਾਂ ਚ ਜਾਕੇ ਕਰੋਨਾ ਵਾਇਰਸ ਸਬੰਧੀ ਲੋੜੀਂਦੀਆਂ ਸਾਵਧਾਨੀਆਂ ਵਰਤਣ ਦਾ ਸਨੇਹਾ ਦਿੱਤਾ।ਇਸ ਤੋ ਇਲਾਵਾ ਜ਼ਿਲ੍ਹੇ ਭਰ ਦੇ ਵੱਖ ਵੱਖ ਥਾਵਾਂ ਤੇ  ਵੀ ਦੱਸਿਆ ਕਿ  ਡੋਰ ਟੂ ਡੋਰ ਜਾਕੇ ਲੋਕਾਂ ਨੂੰ ਕਰੋਨਾ ਵਾਇਰਸ ਸਬੰਧੀ ਵੱਖ ਵੱਖ ਸਾਵਧਾਨੀਆਂ ਮਾਸਕ ਪਾਉਣ, ਲੋੜੀਂਦੀ ਦੂਰੀ ਬਣਾਕੇ ਰੱਖ ਅਤੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਦਿਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਜ਼ਿਲ੍ਹਾ ਸਿੱਖਿਆ ਅਫਸਰ ਸੈਕਡਰੀ ਸੁਰਜੀਤ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਅਤੇ ਨੋਡਲ ਅਫਸਰ ਨਰਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਚ ਅੱਜ ਹਜਾਰਾਂ ਅਧਿਆਪਕ ਸਾਰਾ ਦਿਨ ਕਰੋਨਾ ਮਹਾਂਮਾਰੀ ਵਿਰੁੱਧ ਮਿਸ਼ਨ ਫਤਹਿ ਲਈ ਘਰ ਘਰ ਜਾਕੇ ਲੋਕਾਂ ਨੂੰ ਚੇਤਨ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਫਤਹਿ ਲਈ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਵੱਲੋਂ ਇਸ ਮੁਹਿੰਮ ਵਿੱਚ ਵਿਸ਼ੇਸ਼ ਉਤਸ਼ਾਹ ਵਿਖਾਇਆ ਜਾ ਰਿਹਾ ਹੈ, ਇਸ ਨਾਲ ਜਲਦੀ ਹੀ ਇਸ ਦੇ ਉਸਾਰੂ  ਸਿੱਟੇ ਸਾਹਮਣੇ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!