24.8 C
United Kingdom
Wednesday, June 24, 2026

More

    ਗੀਤ- ਸਟੂਡੈਂਟ ਛੱਲਾ

    ਸ਼ੇਅਰ
    ਬੜੇ ਸੁੱਖ ਪ੍ਰਦੇਸਾਂ ਦੇ,ਬੜੇ ਦੁੱਖ ਪ੍ਰਦੇਸਾਂ ਦੇ ,
    ਵਾਂਗ ਰੁੱਖ ਪ੍ਰਦੇਸਾਂ ਦੇ ਛਾਂ ਦਿੰਦਾ ਰਿਹਾ ਸੁੱਕ ਗਿਆ,
    ਛੱਲਾ ਕਰਦਾ ਕਮਾਈਆਂ ਨੂੰ ਸੰਧੂ ਇੱਕ ਦਿਨ ਮੁੱਕ ਗਿਆ।

    ਗੀਤਕਾਰ-ਸੁਰਜੀਤ ਸੰਧੂ

    ਛੱਲਾ ਇੰਡੀਆ ਪੜਕੇ,ਜ਼ਮੀਨਾਂ ਗਹਿਣੇ ਧਰਕੇ,
    ਵਿੱਚ ਜਹਾਜ਼ਾਂ ਚੱੜ੍ਹਕੇ, ਪਾਰ ਸਮੁੰਦਰੋਂ ਆਇਆ-
    ਸਟੱਡੀ ਵੀਜ਼ਾ ਲਵਾਇਆ।

    ਛੱਲਾ ਜੌਬਾਂ ਲੱਭਦਾ,ਥਾਂ-ਥਾਂ ਫਿਰਦਾ ਜ਼ੱਬਦਾ,
    ਕਿਤੇ ਵੀ ਪਤਾ ਨਹੀਂ ਲੱਗਦਾ,ਹੁਣ ਕੀ ਕੀਤਾ ਜਾਵੇ-
    ਬੜਾ ਦਿਲ ਪਿਆ ਘਬਰਾਵੇ।

    ਛੱਲਾ ਖਿੱੜ-ਖਿੱੜ ਹੱਸਦਾ,ਮਿਲਗੀ ਜੌਬ ਏ ਦੱਸਦਾ,
    ਫਿਰਦਾ ਗਾਉਦਾ ਨੱਚਦਾ,ਨਜ਼ਾਰਾ ਦੇਖੀਂ ਆਊ-
    ਯਾਰ ਹੁਣ ਡਾਲਰ ਕਮਾਊ।

    ਛੱਲਾ ਟ੍ਰਾਲੀਆਂ ਧੱਕਦਾ,ਜਵਾਂ ਨੀ ਅੱਕਦਾ ਥੱਕਦਾ,
    ਦਿਲ ‘ਚ ਦਲੇਰੀ ਰੱਖਦਾ,ਕੰਮ ਨੂੰ ਮੂਹਰੇ ਲਾਵੇ –
    ਮਾਣਕ ਦੀਆਂ ਕਲੀਆਂ ਗਾਵੇ।

    ਛੱਲਾ ਪੀਜ਼ੇ ਬਣਾਉਂਦਾ ,ਗਾਹਕ ਨਾਲ ਭੁਗਤਾਉਦਾ,
    ਫਿਰੇ ਫੁਰਤੀ ਦਿਖਾਉਂਦਾ,ਜਦੋਂ ਹੈ ਔਡਰ ਫੱੜਦਾ-
    ਪੀਜ਼ਾ ਡਲਿਵਰੀ ਕਰਦਾ।

    ਛੱਲਾ ਕਰਦਾ ਕਮਾਈਆਂ ,ਆਫ਼ਿਸਾਂ ਵਿੱਚ ਸਫ਼ਾਈਆਂ,
    ਕਰ-ਕਰ ਰਾਤਾਂ ਲੰਘਾਈਆਂ,ਕਲੀਨਿੰਗ ਜਿਸ ਨੂੰ ਕਹਿੰਦੇ-
    ਸਭ ਕੰਮ ਕਰਨੇ ਪੈਂਦੇ।

    ਛੱਲਾ ਟੈਕਸੀ ਚਲਾਉਂਦਾ , ਬੱਸਾਂ ਵਿੱਚ ਸ਼ਿਫ਼ਟਾਂ ਲਾਉਂਦਾ ,
    ਰੱਜ਼ਕੇ ਡਾਲਰ ਕਮਾਉਂਦਾ,ਡ੍ਰਾਈਵਰੀ ਜਾਨੋ ਪਿਆਰੀ-
    ਪਈ ਰੋਡਾਂ ਨਾਲ ਯਾਰੀ।

    ਛੱਲਾ ਸੁਰਜੀਤ ਨੇ ਲਿਖਿਆ,ਲਿਖਿਆ ਸੱਚ ਜੋ ਦਿਖਿਆ,
    ਝੂਠ ਨਾਂ ਬੋਲਣਾ ਸਿੱਖਿਆ,ਕਹੇ ਸੰਧੂ ਨਿਮਾਣਾ-
    ਛੱਲਾ ਸੁਣਕੇ ਹੀ ਜਾਣਾ,

    ਛੱਲੇ ਅਰਦਾਸਾਂ ਕਰਦੇ ,ਝੋਲੀਆਂ ਸਭ ਦੀਆਂ ਭਰਦੇ,
    ਪੱਲਾ ਇੱਕ ਤੇਰਾ ਫੜਦੇ,ਤੂੰ ਸਭ ਦਾ ਮਾਲਕ ਸੱਚਾ-
    ਛੱਲਾ ਹੋਜ਼ੇ ਸਭ ਪੱਕਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!