25.8 C
United Kingdom
Tuesday, June 23, 2026

More

    ਮੌਸਮ ਦੀ ਮਾਰ

    ਪ੍ਸ਼ੋਤਮ ਪੱਤੋ।


    ਉਸ ਰੁੱਖ ਨੂੰ
    ਫੁੱਲ ਜਾਂ ਫਲ ਨਹੀਂ ਪੈਣਾ
    ਜਦ ਤੱਕ ਹਰ ਕਰੂੰਬਲ
    ਸਹਿੰਦੀ ਰਹੇਗੀ ਮੌਸਮ ਦੀ ਮਾਰ ,
    ਤੇ ਰੁੱਤਾਂ ਦੀ ਬੇਰੁੱਖੀ
    ਤਾਂ ਇਹ ਰੁੱਖ
    ਕਰਦੇ ਰਹਿਣਗੇ ਵਾਧਾ
    ਮਹਿਜ਼ ਲੱਕੜਾਂ ਵਿੱਚ।
    ਟਾਹਣੀਓ !
    ਤੁਸੀਂ ਤਿਆਰ ਰਹੋ
    ਜੰਗ ਕਰਨ ਲਈ
    ਲੁੱਚੀਆਂ ਰੁੱਤਾਂ ਨਾਲ,
    ਸਵਾਰਥੀ ਮੌਸਮਾਂ ਨਾਲ।
    ਆਓ ਯਤਨ ਕਰੀਏ
    ਸੂਰਜ ਵੱਲ ਵਧਣ ਦਾ
    ‘ਤੇ ਪੁੱਠੀ ਹਵਾ ਨੂੰ
    ਆਪਣੇ ਰੁਖ਼ ਬਦਲਣ ਦਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!