22.5 C
United Kingdom
Sunday, June 21, 2026

More

    ਤਲਾਕ ਬਨਾਮ ਉਥਲ ਪੁਥਲ ਜ਼ਿੰਦਗੀ

    ਅਮਰਜੀਤ ਕੌਰ ਵਿਰਕ
    ਫਰੀਦਕੋਟ

    ਤਲਾਕ ਅਜਿਹਾ ਵਿਸ਼ਾ ਹੈ ਜਿਸ ਤੇ ਜਿੰਨੀ ਵੀ ਵਿਚਾਰ ਚਰਚਾ ਹੋਵੇ ਘੱਟ ਹੈ । ਘਰ ਉਦੋਂ ਟੁੱਟਦੇ ਹਨ ਜਦੋਂ ਪਤੀ ਪਤਨੀ ਦੋਵੇਂ ਇੱਕ ਦੂਜੇ ਨੂੰ ਚੰਗੀ ਤਰਾਂ ਸਮਝਦੇ ਨਹੀਂ ਜਾਂ ਸਮਝਣਾ ਹੀ ਨਹੀਂ ਚਾਹੁੰਦੇ ਜਾਂ ਦੋਨਾਂ ਵਿੱਚੋਂ ਇੱਕ ਦੂਜੇ ਤੇ ਹਾਵੀ ਹੋ ਕੇ ਰਹਿਣਾ ਚਾਹੁੰਦਾ ਹੈ। ਕਾਰਨ ਤਾਂ ਹੋਰ ਵੀ ਬਹੁਤ ਹਨ ।ਪਰ ਮੈਂ ਇੱਥੇ ਸੰਖੇਪ ਵਿੱਚ ਸਿਰਫ ਇਹ ਕਹਾਂਗੀ ਕਿ ਇਹ ਰਿਸ਼ਤਾ ਦੋਨਾਂ ਧਿਰਾਂ ਦੀ ਆਪਸੀ ਸਮਝ, ਪਿਆਰ ,ਵਿਸ਼ਵਾਸ਼ ਤੇ ਟਿਕਿਆ ਹੁੰਦਾ ਹੈ।
    ਇੱਕ ਗੁੱਸੇ ਚ ਆ ਦੂਜਾ ਚੁੱਪ ਕਰ ਜਾਵੇ ਹਰ ਵਾਰ ਇੱਕੋ ਧਿਰ ਹੀ ਨਹੀਂ।
    ਅੱਜਕੱਲ ਅਸੀਂ ਫਰਜਾਂ ਨਾਲੋਂ ਜਿਆਦਾ ਅਧਿਕਾਰਾਂ ਨੂੰ ਤਰਜੀਹ ਦਿੰਦੇ ਹਾਂ ਆਦਮੀ ਕਹਿੰਦਾ ਔਰਤ ਦਾ ਫਰਜ ਬਣਦਾ ਕਿ ਉਸ ਦੀ ਹਰ ਗੱਲ ਮੰਨੇ ਤੇ ਔਰਤ ਚਾਹੁੰਦੀ ਹੈ ਆਦਮੀ ਉਸ ਦੀ ਹਰ ਖਾਹਿਸ਼ ਪੂਰੀ ਕਰੇ।ਲੋੜ ਹੈ ਦੋਵੇਂ ਹੀ ਆਪਣੇ ਆਪਣੇ ਫਰਜ ਪਛਾਨਣ।
    ਇੱਕ ਹੋਰ ਬਹੁਤ ਵੱਡੀ ਤਰਾਸਦੀ ਹੈ ਕਿ ਵਿਆਹ ਤੋਂ ਬਾਅਦ ਆਦਮੀ ਔਰਤ ਨੂੰ ਅਤੇ ਔਰਤ ਆਦਮੀ ਨੂੰ ਆਪੋ ਆਪਣੀ ਸੰਪਤੀ ਹੀ ਸਮਝਣ ਲੱਗ ਜਾਂਦੇ ਹਨ ਜਦ ਕਿ ਇਹ ਸੋਚ ਬਹੁਤ ਘਾਤਕ ਹੈ। ਆਦਮੀ ਚਾਹੁੰਦਾ ਕਿ ਔਰਤ ਕਿਸੇ ਮਰਦ ਵੱਲ ਅੱਖ ਚੁੱਕ ਕੇ ਵੀ ਨਾ ਵੇਖੇ ਗੱਲ ਕਰਨੀ ਤਾਂ ਦੂਰ ਕਿਉਂਕੇ ਇਹ ਸਿਰਫ ਮੇਰੀ ਹੈ ਤੇ ਔਰਤ ਦਾ ਤਾਂ ਤੁਸੀ ਪੁੱਛੋ ਹੀ ਨਾ ਉਹ ਤਾਂ ਆਵਦੇ ਪਤੀ ਨੂੰ ਵੱਸ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਹ ਇਹ ਨਹੀਂ ਸਮਝਣਾ ਚਾਹੁੰਦੀ ਕਿ ਉਸ ਦੇ ਝੂਠੇ ਇਲਜਾਮਾਂ ਤੋਂ ਡਰ ਕੇ ਉਸ ਦਾ ਪਤੀ ਉਸ ਦੇ ਨਾਲ ਤਾਂ ਰਹੇਗਾ ਹੋ ਸਕਦਾ ਤਲਾਕ ਨਾ ਲਵੇ ਪਰ ਕੀ ਉਸ ਨੂੰ ਸੱਚਾ ਪਿਆਰ ਕਰੇਗਾ? ਸ਼ੱਕ ਅਜਿਹੀ ਲਾਇਲਾਜ ਬਿਮਾਰੀ ਹੈ ਜੋ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ।
    ਜਿੰਨਾ ਵੀ ਹੋ ਸਕੇ ਇੱਕ ਦੂਜੇ ਪ੍ਤੀ ਵਿਸ਼ਵਾਸ਼ ਨੂੰ ਡੋਲਣ ਨਾ ਦਿਓ।
    ਅਧਿਕਾਰ ਕਨੂੰਨੀ ਰੂਪ ਵਿੱਚ ਜਾਂ ਸਮਾਜਿਕ ਜਿਥੇ ਜਿਹੜੀ ਧਿਰ ਨੂੰ ਵੀ ਮਿਲਦੇ ਹਨ ਜਿਆਦਾਤਰ ਇਹਨਾਂ ਦਾ ਨਜਾਇਜ ਫਾਇਦਾ ਉਠਾਇਆ ਜਾਂਦਾ ਚਾਹੇ ਉਹ ਔਰਤ ਹੈ ਜਾਂ ਮਰਦ । ਆਪਣੇ ਤੇ ਬਾਹਰਲੇ ਮੁਲਖਾਂ ਚ ਹਾਲਾਤ ਅਲੱਗ ਅਲੱਗ ਹੋ ਸਕਦੇ ਹਨ।
    ਮੈਂ ਮਰਦ ਔਰਤ ਦੋਨੋਂ ਸ਼ਬਦ ਇਸ ਲਈ ਵਰਤੇ ਹਨ ਕਿ ਇਕੱਲਾ ਆਦਮੀ ਹੀ ਤਲਾਕ ਲਈ ਜਿੰਮੇਵਾਰ ਨਹੀਂ ਹੁੰਦਾ। ਕਈ ਥਾਵਾਂ ਤੇ ਔਰਤ ਵੀ ਜਿੰਮੇਵਾਰ ਹੁੰਦੀ ਹੈ। ਹਾਂ ਗਿਣਤੀ ਵੱਧ ਘੱਟ ਹੋ ਸਕਦੀ ਹੈ।
    ਇਸ ਵਿਸ਼ੇ ਤੇ ਬਹੁਤ ਕੁੱਝ ਲਿਖਿਆ ਬੋਲਿਆ ਜਾ ਸਕਦਾ। ਨਿਚੋੜ ਇਹੀ ਹੈ ਕਿ ਕੋਸ਼ਿਸ਼ ਕਰੀਏ ਤਲਾਕ ਸ਼ਬਦ ਦੀ ਕਿਸੇ ਦੀ ਜਿੰਦਗੀ ਵਿੱਚ ਵੀ ਨੌਬਤ ਹੀ ਨਾ ਆਵੇ ਜਦੋਂ ਤੱਕ ਹਾਲਾਤ ਬਿਲਕਲ ਹੀ ਪ੍ਤੀਕੂਲ ਨਾ ਹੋ ਜਾਣ। ਆਪਸੀ ਪਿਆਰ , ਸਮਝ, ਵਿਸ਼ਵਾਸ਼ ਨਾਲ ਅਸੀਂ ਆਪਣੀਆਂ ਤੇ ਆਪਣੇ ਘਰ ਦੀਆਂ ਸਮੱਸਿਆਵਾਂ ਨੂੰ ਬਿਨਾਂ ਕਿਸੇ ਤੀਜੀ ਧਿਰ ਦੇ ਸੁਲਝਾ ਸਕੀਏ । ਤਲਾਕ ਹੋਣ ਦੀ ਸੂਰਤ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੇ ਵੀ ਪਹਿਲਾਂ ਹੀ ਨਿਗਾਹ ਮਾਰ ਲਈਏ।
    ਪਰ ਜੇ ਫਿਰ ਵੀ ਹਾਲਾਤ ਜਿੰਦਗੀ ਨੂੰ ਬਦਤਰ ਬਣਾ ਰਹੇ ਹੋਣ ਤਾਂ ਜਿਉਣ ਦਾ ਹੱਕ ਸਾਰਿਆਂ ਕੋਲ ਬਰਾਬਰ ਹੈ ਉਸ ਹਾਲਤ ਵਿੱਚ ਅਜ਼ਾਦ ਹੋਕੇ ਜਿਉਣ ਨੂੰ ਪਹਿਲ ਦਿਓ।
    ਸਾਡੀ ਅਰਦਾਸ ਹੈ ਕਿ ਹਰ ਇੱਕ ਜੋੜਾ ਇਸ ਪਵਿੱਤਰ ਰਿਸ਼ਤੇ ਨੂੰ ਰੂਹ ਨਾਲ ਨਿਭਾਵੇ ਤੇ ਖੁਸ਼ ਖੁਸ਼ ਜਿੰਦਗੀ ਬਤੀਤ ਕਰੇ।
    ਉਮੀਦ ਹੈ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!