15.3 C
United Kingdom
Monday, June 22, 2026

More

    ਪ੍ਰਾਈਵੇਟ ਵਿਦਿਅਕ ਸੈਂਟਰ ਲਗਭਗ ਖਤਮ ਹੋਣ ਦੀ ਕਗਾਰ ‘ਤੇ


    ਮਾਲਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਗਾਈ ਮਦਦ ਦੀ ਗੁਹਾਰ
    ਮਾਲੇਰਕੋਟਲਾ, 1 ਜੁਲਾਈ (ਜਮੀਲ ਜੌੜਾ)

    ਮੈੀਰਟ ‘ਚ ਆਪਣਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਕਾਮਯਾਬੀ ‘ਚ ਕਿਸੇ ਨਾ ਕਿਸੇ ਪ੍ਰਾਈਵੇਟ ਵਿਦਿਅਕ ਸੈਂਟਰ ਦਾ ਯੋਗਦਾਨ ਜਰੂਰ ਹੁੰਦਾ ਹੈ ਭਾਵੇਂ ਕਿ ਅਖਬਾਰਾਂ ਦੀਆਂ ਸੁਰਖੀਆਂ ਸਕੂਲਾਂ ਨੂੰ ਹੀ ਜਾਂਦੀਆਂ ਹਨ । ਦੁਨੀਆਂ ਭਰ ਵਿੱਚ ਚੱਲ ਰਹੀ ਕੋਰੌਨਾ ਮਾਹਮਾਰੀ ਕਾਰਨ ਜਿੱਥੇ ਅਰਥ ਵਿਵਸਥਾ ਹਿੱਲ ਚੁੱਕੀ ਹੈ ਉਥੇ ਹੀ ਹਰ ਤਰ੍ਹਾਂ ਦੇ ਕੰਮ ਧੰਦੇ ਬਰਬਾਦ ਹੋ ਚੁੱਕੇ ਹਨ। ਪ੍ਰੰਤੂ ਮੌਜੂਦਾ ਸਰਕਾਰਾਂ ਵੱਲੋਂ ਲੋਕਾਂ ਦੀਆਂ ਜਰੂਰਤਾਂ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਲੋੜ ਮੁਤਾਬਿਕ ਸਮੇਂ ਸਮੇਂ ਸਿਰ ਲਾਕਡਾਊਨ ਵਿੱਚ ਵੱਖ ਵੱਖ ਕੰਮਾਂ ਦੀ ਛੁਟ ਦਿੱਤੀ ਜਾਂਦੀ ਰਹੀ ਹੈ । ਪ੍ਰੰਤੂ ਵੱਖ-ਵੱਖ ਪ੍ਰਾਈਵੇਟ ਵਿਦਿਅਕ ਸੈਂਟਰਾਂ ਜਿਵੇਂ ਕਿ ਕੋਚਿੰਗ ਸੈਂਟਰ, ਕੰਪਿਊਟਰ ਸੈਂਟਰ, ਟਿਊਸ਼ਨ ਤੇ ਆਇਲਟਸ ਸੈਂਟਰ ਆਦਿ ਵੱਲ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਨਾਲ ਲੱਖਾਂ ਪਰਿਵਾਰ ਵਿੱਤੀ ਸੰਕਟ ਵਿੱਚ ਘਿਰ ਚੁੱਕੇ ਹਨ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਮਸ਼ਹੂਰ ਟੀਜੀਟ ਐਜੁਕੇਸ਼ਨ, ਮਾਲੇਰਕੋਟਲਾ ਦੇ ਐਮ.ਡੀ. ਸ਼ਮਸ਼ਾਦ ਸੋਨੀ ਨੇ ਵੱਖ-ਵੱਖ ਦੁਜੇ ਵਿਦਿਅਕ ਸੈਂਟਰਾਂ ਦੀ ਹਾਲਤ ਬਿਆਨ ਕਰਦਿਆਂ ਕਿਹਾ ਕਿ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਬੰਦ ਪਏ ਪ੍ਰਾਇਵੇਟ ਵਿਦਿਅਕ ਸੈਂਟਰ ਮਾਲਕ ਜਿੱਥੇ ਇਨਕਮ ਬੰਦ ਹੋਣ ਤੇ ਘਰੇਲੂ ਖਰਚਿਆਂ ਲਈ ਮੋਹਤਜ ਹੋ ਚੁੱਕੇ ਹਨ ਉਥੇ ਹੀ ਕਿਰਾਏ ਤੇ ਲਈਆਂ ਬਿਲਡਿੰਗਾਂ ਦੇ ਲੱਖਾਂ ਦੇ ਕਿਰਾਏ ਸਿਰ ਤੇ ਖੜੇ ਹਨ। ਜਿਸ ਨੂੰ ਦੇਣ ਤੋਂ ਅਸਮਰਥ ਕਈ ਸੈਂਟਰ ਮਾਲਕ ਤਾਂ ਆਪਣੇ ਸੈਂਟਰਾਂ ਦਾ ਸਮਾਨ ਚੁੱਕ ਕੇ ਘਰ ਲੈ ਗਏ ਹਨ ਉੱਥੇ ਹੀ ਕਈਆਂ ਦੇ ਕਿਰਾਇਆਂ ਤੇ ਲਈਆਂ ਬਿਲਡਿੰਗਾਂ ਨੂੰ ਕਿਰਾਇਆ ਨਾ ਦੇਣ ਕਾਰਨ ਉਹਨਾਂ ਦੇ ਅੰਦਰ ਪਏ ਸਮਾਨ ਸਨੇ ਬਿਲਡਿੰਗਾਂ ਮਾਲਕਾਂ ਨੇ ਜਿੰਦਰੇ ਲਗਾ ਦਿੱਤੇ ਹਨ। ਲਾਕਡਾਊਨ ਕਾਰਨ ਅਜਿਹੇ ਸੈਂਟਰ ਮਾਲਕਾਂ ਦੇ ਪਰਿਵਾਰ ਜਿੱਥੇ ਭੁੱਖ ਨਾਲ ਮਰਨ ਦੀ ਕਗਾਰ ਤੇ ਖੜੇ ਹਨ ਉੱਥੇ ਹੀ ਵਿੱਤੀ ਸੰਕਟ ਕਾਰਨ ਆਉਣ ਵਾਲੇ ਸਮੇਂ ਵਿੱਚ ਆਪਣੇ ਕੰਮ ਧੰਦਿਆਂ ਤੋਂ ਵੀ ਵਾਂਝੇ ਹੋ ਜਾਣ ਦੇ ਸਹਿਮ ਵਿੱਚ ਜੀਅ ਰਹੇ ਹਨ। ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਕਿਰਾਏ ਨੂੰ ਮਾਫ ਕਰਵਾਊਣ ਅਤੇ ਬੰਦ ਪਏ ਸੈਂਟਰਾਂ ਦੀ ਮਦਦ ਲਈ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਹੀਂ ਦਿੱਤਾ ਗਿਆ ਜਦੋਂ ਕਿ ਇਸ ਮਾਹਮਾਰੀ ਵਿੱਚ ਪ੍ਰਾਇਵਟ ਵਿਦਿਅਕ ਸੈਂਟਰ ਸੂਰੁ ਤੋਂ ਹੀ ਸਰਕਾਰ ਅਤੇ ਪ੍ਰਸ਼ਾਸਨ ਨਾਲ ਖੜੇ ਹਨ। ਉਹਨਾਂ ਨੇ ਕਿਹਾ ਕਿ ਜਲਦ ਹੀ ਵਿਦਿਆਕ ਸੈਂਟਰ ਮਾਲਕਾਂ ਦਾ ਇਕ ਵਫਦ ਪ੍ਰਸ਼ਸਨ ਦੇ ਅਧਿਕਾਰੀਆਂ ਨੂੰ ਇਸ ਪ੍ਰਤੀ ਜਾਣੂ ਕਰਵਾਏਗਾ। ਤਾਂ ਜੋ ਇਸ ਮਾਹਮਾਰੀ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨਾਲ ਖੜੇ ਅਤੇ ਇਸ ਮਾਹਮਾਰੀ ਨਾਲ ਵਿੱਤੀ ਸੰਕਟ ਵਿੱਚ ਆਏ ਇਹਨਾਂ ਵਿਦਿਅਕ ਸੈਂਟਰ ਮਾਲਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!