ਅਸ਼ੋਕ ਵਰਮਾ
ਬਠਿੰਡਾ, 30 ਜੂਨ
ਅੱਜ ਮੁੱਖ ਮੰਤਰੀ ਪੰਜਾਬ , ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਉਲੀਕੇ ਮਿਸ਼ਨ ਫਤਿਹ ਤਹਿਤ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਪਿ੍ਰੰਸੀਪਲ ਸ਼੍ਰੀ ਜਯੋਤੀ ਪਕਾਸ਼ ਦੀ ਅਗਵਾਈ ਵਿੱਚ ਸਮੂਹ ਸਟਾਫ ਮੈਂਬਰਾ ਨੇ ਇਕ ਰੋਜ਼ਾ ਕੰਨਟੈਕ ਪ੍ਰੋਗਰਾਮ ਜੁਆਇਨ ਕੀਤਾ। ਮਿਸ਼ਨ ਫਤਿਹ ਤਹਿਤ ਆਪਣੇ ਆਪ ਨੂੰ ਰਜਿਸਟਰ ਕਰਦੇ ਹੋਏ ਆਪਣੇ ਆਲੇ-ਦੁਆਲੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣ ਦਾ ਪ੍ਰਣ ਲਿਆ । ਸਮੂਹ ਸਟਾਫ ਨੇ ਕੋਵਿਡ-19 ਸਬੰਧੀ ਜਾਣਕਾਰੀ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਅਤੇ ਉਹਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਨ, ਮਾਸਕ ਪਾਉਣ, ਸਮਾਜਿਕ ਦੁੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ, ਰਾਜ ਦੇ ਬਾਹਰ ਤੋਂ ਆਉਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣ ਸੰਬੰਧੀ ਜਾਗਰੂਕ ਕੀਤਾ।