17 C
United Kingdom
Sunday, June 21, 2026

More

    ਧਨੌਲਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ

    ਮਹਿਲ ਕਲਾਂ 30 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸੀ ਪੀ ਆਈ ਐਮ ਦੇ ਸੱਦੇ ਤੇ ਧਨੋਲਾ ਇਲਾਕੇ ਦੀਆਂ ਇਕਾਈਆਂ ਵੱਲੋਂ ਸੀ. ਪੀ.ਆਈ.ਐਮ ਜਿਲਾ ਸੱਕਤਰਰੇਤ ਮੈਬਰ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਦੀ ਅਗਵਾਈ ਹੇਠ ਨਗਰ ਧਨੋਲਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ, ਇਸ ਮੌਕੇ ਕਾਮਰੇਡ ਲਾਲ ਸਿੰਘ ਧਨੋਲਾ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਦੀ ਮਿਹਨਤਕਸ ਜਨਤਾ ਦਾ ਕਚੂੰਮਰ ਪਹਿਲਾਂ ਹੀ ਕਰੋਨਾ ਮਹਾਂਮਾਰੀ ਨੇ ਕੱਢ ਰੱਖਿਆ ਹੈ ਉਪਰੋ ਨਰਿੰਦਰ ਮੋਦੀ ਨਿਤ ਨਵੇਂ ਜਨਤਾ ਵਿਰੋਧੀ ਫੈਸਲੇ ਕਰਕੇ ਕਰੋਨਾ ਮਹਾਂਮਾਰੀ ਦਾ ਫਾਇਦਾ ਉਠਾ ਰਹੇ ਹਨ ਉਨਾ ਨੇ ਕਿਹਾ ਕਿ ਮੋਦੀ ਅਤੇ ਆਰ ਐਸ ਐਸ ਫਿਰਕੂ ਵਾਇਰਸ ਫੈਲਾ ਕੇ ਆਪਣੀ ਹਿੰਦੂਤਵ ਦੀ ਰਾਜਨੀਤੀ ਲਾਗੂ ਕਰ ਰਹੇ ਹਨ ਸਾਥੀ ਧਨੌਲਾ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਤੇਲ ਪ੍ਰਦਾਰਥਾਂ ਦੀਆ ਕੀਮਤਾਂ ਵਧਾ ਕੇ ਆਪਣੇ ਕਾਰਪੋਰੇਟ ਮਿਤਰਾਂ ਨੂੰ ਅਰਬਾਂ ਰੁਪਏ ਵੀ ਨਿਤ ਲੋਕਾਂ ਦੀ ਲੁੱਟ ਕਰਵਾ ਰਿਹਾ ਹੈ ਸਾਥੀ ਧਨੋਲਾ ਨੇ ਦੱਸਿਆ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ਹਨਤ ਭਾਰਤ ਵਿੱਚ ਸਾਰਿਆ ਤੋਂ ਵੱਧ ਕੀਮਤਾਂ ਤੇਲ ਵੇਚਿਆ ਜਾ ਰਿਹਾ ਹੈ
    ਉਨਾ ਨੇ ਦੱਸਿਆ ਕਿ 1914 ਵਿਚ ਕੱਚੇ ਤੇਲ ਦੀਆਂ ਕੀਮਤਾਂ 115-20ਡਾਲਰ ਪ੍ਰਤੀ ਬੈਰਲ ਸਨ ਤਦ ਪਟਰੋਲ ਦੀਆਂ ਕੀਮਤਾਂ 85-88 ਪ੍ਰਤੀ ਲੀਟਰ ਸਨ, ਜਦੋ ਕਿ ਹੁਣ ਕੱਚਾ ਤੇਲ 15 ਡਾਲਰ ਪ੍ਰਤੀ ਬੈਰਲ ਹੈ ਅਤੇ ਪਟਰੋਲ ਭਾਰਤ ਵਿੱਚ 90 ਰੁਪਏ ਪ੍ਰਤੀ ਲੀਟਰ ਹੈ ਦੂਜੇ ਪਾਸੇ ਡੀਜਲ ਇਸ ਤੋਂ ਵੀ ਵੱਧ ਵਿਕ ਰਿਹਾ ਹੈ ਉਨਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਖੇਤੀ ਸਬੰਧੀ ਆਰਡੀਨੈਂਸ ਪਾਸ ਕਰ ਚੁੱਕੀ ਹੈ ਇਸ ਨਾਲ ਬਿਲਕੁਲ ਖਤਮ ਹੋ ਜਾਵੇਗੀ, ਇਸੇ ਤਰ੍ਹਾਂ ਬਿਜਲੀ ਬਿੱਲ 2020 ਪਾਸ ਕਰਵਾਕੇ ਸਾਰਾ ਬਿਜਲੀ ਸਿਸਟਮ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾਂ ਰਹੀ ਹੈ ਉਨਾ ਨੇ ਕੇਦਰ ਦੀ ਭਾਜਪਾ ਸਰਕਾਰ ਮਜਦੂਰ ਵਿਰੋਧੀ ਕਾਨੂੰਨ ਬਣਾ ਲਏ ਹਨ ਉਨਾ ਨੇ ਮਜਦੂਰਾਂ ਦੇ ਕੰਮ 8 ਘੰਟੇ ਦੀ ਬਜਾਏ 12 ਘੰਟੇ ਕਰਨ ਵੱਲ ਵਧ ਦੇ ਆ ਰਹੇ ਹਨ ਸਾਥੀ ਧਨੌਲਾ ਨੇ ਚੇਤਾਵਨੀ ਦਿੱਤੀ ਕਿ ਜੇ ਕੇਦਰ ਦੀ ਮੋਦੀ ਸਰਕਾਰ ਮਿਹਨਤਕਸ਼ ਵਿਰੋਧੀ ਫੈਸਲਿਆਂ ਤੋਂ ਬਾਜ ਨਾ ਆਈ ਤਦ ਦੇਸ ਪੱਧਰ ਤੇ ਸੀ ਪੀ ਆਈ ਐਮ ਜੋਰਦਾਰ ਸੰਘਰਸ਼ ਕਰੇਗੀ, ਇਸ ਮੌਕੇ ਸਾਥੀ ਛੋਟਾ ਸਿੰਘ ਧਨੋਲਾ,ਸੀਟੂ ਦੇ ਆਗੂ ਕਾਮਰੇਡ ਸੇਰ ਸਿੰਘ ਫਰਵਾਹੀ ਗੋਬਿੰਦਰ ਸਿੰਘ ਹਰੀਗੜ੍ਹ, ਜਰਨੈਲ ਸਿੰਘ ਦਾਨਗੜ, ਦਰਬਾਰ ਸਿੰਘ ਭੈਣੀ ਮਹਿਰਾਜ,ਜੱਗਾ ਸਿੰਘ ਧਨੋਲਾ, ਬਾਵਾ ਸਿੰਘ, ਬਾਬੂ ਖਾਂ, ਦਰਸਨ ਸਿੰਘ ਭੂਰੇ, ਸਤਿੰਦਰ ਪਾਲ ਸਿੰਘ ਭੱਠਲ, ਜੋਰਾ ਸਿੰਘ, ਦਰਸਨ ਸਿੰਘ ਨੰਬਰਦਾਰ ਹਰੀਗੜ੍ਹ ਜਮਾਲਾ ਖਾ, ਸਵਰਨ ਸਿੰਘ ਬਚਿੱਤਰ ਸਿੰਘ, ਮਲਕੀਤ ਸਿੰਘ ਕੋਟਦੁੱਨਾ,ਸੁਖਦੇਵ ਸਿੰਘ ,,ਜੀਤਾ ਸਿੰਘ, ਜਸਵੰਤ ਸਿੰਘ ਅਸਪਾਲ ਕਲਾਂ, ਹਰਨੇਕ ਸਿੰਘ ਆਦਿ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!