ਪ੍ਸ਼ੋਤਮ ਪੱਤੋ।
ਕੌਣ ਕਹਿੰਦਾ
ਅਸੀਂ ਆਜ਼ਾਦ ਹਾਂ
ਹਾਲੇ ਤਾਂ ਸਾਡੇ ਪੈਰੀਂ ਬੇੜੀਆਂ,
ਹੱਥੀਂ ਹੱਥ ਕੜੀਆਂ,
ਅੱਖਾਂ’ਤੇ ਖੋਪੇ ਹਨ।
ਇਹ ਧੁੱਪਾਂ ਤੇ ਛਾਵਾਂ
ਨਾ ਮੇਰੀਆਂ ਨਾ ਤੇਰੀਆਂ,
ਇਹ ਤਾਂ ਗੁਲਾਮ ਹਨ
ਨੀਲੇ ਨੋਟਾਂ ਦੀਆਂ
ਜਾਹਲੀ ਵੋਟਾਂ ਦੀਆਂ।
ਉਹ ਲੋਕ
ਵੇਖਣ ਨੂੰ ਜਾਪਦੇ ਨੇ ਭੋਲੇ
ਅਲਾਪਦੇ ਨੇ ਰਾਗ
ਧਰਮ ਨਿਰਪੱਖਤਾ ਦਾ।
ਇਹ ਹਾਥੀ ਦੰਦੇ ਬਘਿਆੜ
ਦੁਹਰਾ ਰਹੇ ਨੇ ਇਤਿਹਾਸ
ਫਿਰ ਤੋਂ ਸਾਨੂੰ
ਅਲੱਗ-ਥਲੱਗ ਕਰਨ ਦਾ।