7.5 C
United Kingdom
Sunday, March 8, 2026

More

    ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਡਕੌਂਦਾ ਨੇ ਕੀਤਾ ਪੈਟਰੋਲ ਪੰਪ ‘ਤੇ ਰੋਸ ਪ੍ਰਦਰਸ਼ਨ

    ਸੰਗਰੂਰ . ਕੁਲਵੰਤ ਛਾਜਲੀ
    ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਦਿਨੋਂ ਦਿਨ ਹੋ ਰਹੇ ਵਾਧੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂਆਂ ਵਲੋਂ ਪਿੰਡ ਛਾਜਲੀ ਦੇ ਪੈਟਰੋਲ ਪੰਪ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕਾਈ ਛਾਜਲੀ ਦੇ ਪ੍ਰਧਾਨ ਨੇਕ ਸਿੰਘ ਚੱਠਾ ਨੇ ਕਿਹਾ ਕੇ ਦੇਸ਼ ਅੰਦਰ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਕਿ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਨੇ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਚੱਲਦਿਆਂ ਦੇਸ਼ ਅੰਦਰ ਤਾਲਾਬੰਦੀ ਲਾ ਕੇ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕਾਰਪੋਰੇਟ ਘਰਾਣਿਆਂ ਦੇ ਖਜ਼ਾਨਿਆ ਭਰਨ ਤੇ ਲੱਗੀ ਹੋਈ ਹੈ, ਤੇ ਕਿਸਾਨਾਂ ਪ੍ਰਤੀ ਘਾੜਤਾ ਘੜ ਕੇ ਜਬਰੀ ਫੈਸਲੇ ਲਾਗੂ ਕਰਨ ਲੱਗੀ ਹੈ। ਅਜਿਹਾ ਕਰਨ ਨਾਲ ਜਨਤਾ ਦੀ ਲਗਾਤਾਰ ਲੁੱਟ ਹੋ ਰਹੀ ਹੈ। ਕਿਉਂਕਿ ਪੈਟਰੋਲ ਤੇ ਡੀਜ਼ਲ ਮਹਿੰਗਾ ਹੋਣ ਨਾਲ ਰੋਜ ਕੰਮ ਕਰਨ ਵਾਲੇ ਕਾਮਿਆਂ ਦੋ ਪਹੀਆ ਵਾਹਨ ਤੇ ਗੱਡੀਆਂ ‘ਚ ਤੇਲ ਰਾਹੀਂ ਲੁੱਟ ਕਰਵਾ ਰਹੀ ਹੈ ਅਤੇ ਝੋਨੇ ਦੀ ਬਿਜਾਈ ਨੂੰ ਲੈ ਕੇ ਖੇਤੀ ਸੰਦਾਂ ਵਿਚ ਡੀਜ਼ਲ ਦੀ ਖਪਤ ਜਿਆਦਾ ਹੁੰਦੀ ਹੈ। ਜਿਸ ਕਾਰਨ ਦੇਸ਼ ਦੇ ਕਿਸਾਨ ਦੀ ਅਰਥਵਿਵਸਥਾ ਦਾ ਢਾਂਚਾ ਦਿਨੋ-ਦਿਨ ਹੋਰ ਕਮਜ਼ੋਰ ਹੋ ਰਿਹਾ ਹੈ।
    ਨਿੱਜੀ ਕੰਪਨੀਆਂ ਕੋਰੋਨਾ ਦੇ ਦੌਰਾਨ ਪਏ ਆਪਣੇ ਆਰਥਿਕ ਘਾਟੇ ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਪਣੇ ਮੁਨਾਫ਼ੇ ਪੂਰੇ ਕਰਨ ਤੇ ਲੱਗੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਇਹ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਹਿਲੇ ਰੇਟਾਂ ਨਾਲੋਂ ਘੱਟ ਕੀਤੀਆਂ ਜਾਣ ਤਾਂ ਜੋ ਸਾਡੇ ਦੇਸ਼ ਦੇ ਵਿੱਚ ਮਹਿੰਗਾਈ ਨਾ ਵਧ ਸਕੇ ਕਿਉਂਕਿ ਦੇਸ਼ ਦਾ ਕਿਸਾਨ ਮਜ਼ਦੂਰ ਪਹਿਲਾਂ ਸੰਕਟ ਵਿਚੋਂ ਗੁਜਰ ਰਿਹਾ ਹੈ ਜਿਸ ਕਰਕੇ ਆਏ ਖੁਦਕੁਸ਼ੀਆਂ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ।ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਜਿੱਥੇ ਟਰਾਂਸਪੋਰਟ ਦੇ ਕਿਰਾਇਆ ਵਿੱਚ ਵਾਧਾ,ਬੱਸਾਂ ਕਰਾਇਆ ਵਿਚ ਵਾਧਾ, ਤੇ ਨਾਲ ਹੀ ਹੋਰ ਰਾਸ਼ਨ ਵਾਲੀਆਂ ਵਸਤੂਆਂ ਦੇ ਰੇਟਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਗ਼ਰੀਬ ਲੋਕਾਂ ਖਾਣ ਪੀਣ ਵਾਲੀਆਂ ਵਸਤਾਂ ਖਰੀਦ ਹੀ ਨਹੀਂ ਸਕਦੇ।ਉਨ੍ਹਾਂ ਕਿਹਾ ਕਿ ਪੈਟਰੋਲ/ਡੀਜਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਘਰੰਸ਼ ਜਾਰੀ ਰੱਖੇਗੀ ਜਦੋਂ ਤੱਕ ਤੇਲ ਦੇ ਭਾਅ ਵਿੱਚ ਜਿਆਦਾਤਰ ਘਟੌਤੀ ਨਹੀਂ ਕੀਤੀ ਜਾਂਦੀ ਹੈ। ਇਸ ਮੌਕੇ ਪ੍ਰਗਟ ਸਿੰਘ ਗੇਹਲਾਂ, ਗੋਕਲ ਰਾਮ, ਹਰਪਾਲ ਸਿੰਘ ਘੁਮਾਣ, ਜਰਨੈਲ ਸਿੰਘ ਜੈਲਾ, ਮੀਤਾ ਸਿੰਘ, ਗੁਰਜੰਟ ਸਿੰਘ ਜੰਟਾ, ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!