17 C
United Kingdom
Sunday, June 21, 2026

More

    ਐਸ ਐਮ ਓ .ਅਸ਼ੋਕ ਕੁਮਾਰ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਰੱਦ।

    ਸਿਵਲ ਹਸਪਤਾਲ ਰਿਖਵਤਖੋਰੀ ਮਾਮਲਾ:
    ਅਸ਼ੋਕ ਵਰਮਾ 

    ਮਾਨਸਾ 29 ਜੂਨ- ਸਿਵਲ ਹਸਪਤਾਲ ਰਿਖਵਤਖੋਰੀ ਮਾਮਲੇ ਚ ਵਿਜੀਲੈਂਸ ਵੱਲੋ ਨਾਮਜਦ ਕੀਤੇ ਐਸ ਐਮ ਓ. ਡਾਕਟਰ ਅਸ਼ੋਕ ਕੁਮਾਰ ਦੀ ਜਮਾਨਤ ਦੀ ਅਰਜ਼ੀ ਅੱਜ ਵਧੀਕ ਸ਼ੈਸ਼ਨ ਜੱਜ ਮਾਨਸਾ ਦੀ ਅਦਾਲਤ ਵੱਲੋ ਰੱਦ ਕਰ ਦਿੱਤੀ ਹੈ।  ਸਿਵਲ ਹਸਪਤਾਲ ਮਾਨਸਾ ਦੇ ਐਸ ਐਮ ਓ, ਡਾਕਟਰ ਅਸ਼ੋਕ ਕੁਮਾਰ ਜੋ ਕਿ ਸਿਵਲ ਹਸਪਤਾਲ ਰਿਸ਼ਵਤ ਮਾਮਲੇ ਵਿੱਚ ਅਜੇ ਤੱਕ ਫਰਾਰ ਹੈ ਵੱਲੋ ਲਾਈ ਗਈ ਐਂਟੀਸਪੀਟਰੀ ਜਮਾਨਤ ਦੀ ਅਰਜ਼ੀ ਤੇ ਸੁਣਵਾਈ ਅੱਜ ਵਧੀਕ ਜਿਲ੍ਹਾ ਸ਼ੈਸ਼ਨ ਜੱਜ ਸ਼੍ਰੀ ਦਿਨੇਸ਼ ਕੁਮਾਰ ਦੀ ਅਦਾਲਤ ਵਿੱਚ ਹੋਈ, ਸੁਣਵਾਈ ਦੌਰਾਨ ਡਾਕਟਰ ਅਸ਼ੋਕ ਕੁਮਾਰ ਦੀ ਤਰਫੋਂ ਐਡਵੋਕੇਟ ਬਲਵੰਤ ਸਿੰਘ ਭਾਟੀਆ ਅਤੇ ਸਰਕਾਰ ਦੀ ਤਰਫੋਂ ਸ਼੍ਰੀ ਵਿਕਾਸ ਗਰਗ ਡਿਪਟੀ ਡੀ ਏ, ਪੇਸ਼ ਹੋਏ, ਇਸ ਦੌਰਾਨ ਵਿਜੀਲੈਂਸ ਵਿਭਾਗ ਦੀ ਟੀਮ ਵੀ ਹਾਜਰ ਸੀ, ਮਾਨਯੋਗ ਅਦਾਲਤ ਵੱਲੋ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ, ਵਿਜੀਲੈਂਸ (ਸਰਕਾਰ) ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਐਸ ਐਮ ਓ ਅਸ਼ੋਕ ਕੁਮਾਰ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
    ਇਸੇ ਰਿਸ਼ਵਤਖੋਰੀ ਮਾਮਲੇ ਚ ਨਾਮਜਦ ਇੱਕ ਹੋਰ ਕਥਿਤ ਦੋਸ਼ੀ ਡਾਕਟਰ ਸਾਹਿਲ ਕੁਮਾਰ ਜੋ ਅਜੇ ਤੱਕ ਇਸ ਕੇਸ ਵਿੱਚ ਫਰਾਰ ਹੈ ਵਲੋਂ ਵੀ ਜਿਲ੍ਹਾ ਸ਼ੈਸ਼ਨ ਕੋਰਟ ਮਾਨਸਾ ਵਿੱਚ ਐਂਟੀਸਪੀਟਰੀ ਜਮਾਨਤ ਦੀ ਅਰਜ਼ੀ ਦਾਖਲ ਕੀਤੀ  ਗਈ ਹੈ। ਡਾਕਟਰ ਸਾਹਿਲ ਕੁਮਾਰ ਵੱਲੋ ਦਾਖਲ ਕੀਤੀ ਜਮਾਨਤ ਅਰਜ਼ੀ ਤੇ ਸੁਣਵਾਈ ਕੱਲ 30 ਜੂਨ ਨੂੰ ਹੋਵੇਗੀ।

    ਵਰਨਣਯੋਗ ਹੈ ਕਿ ਵਿਜੀਲੈਸ ਰੇਂਜ ਬਠਿੰਡਾ ਦੇ 
    ਐਸ ਐਸ ਪੀ,ਪਰਮਜੀਤ ਸਿੰਘ ਵਿਰਕ ਦੀ ਨਿਗਰਾਨੀ ਵਾਲੀ ਟੀਮ ਨੇ 16 ਜੂਨ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ  ਫਰਜੀ ਅੰਗਹੀਣ ਸਰਟੀਫੀਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ ਐਲ, ਆਰਜ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਵਿੱਚ ਬਦਲਾਵ ਕਰਨ ਤੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਸਿਵਲ ਹਸਪਤਾਲ ਮਾਨਸਾ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ ਰੈਫਰ ਕਰਨ ਵਰਗੇ ਮਾਮਲਿਆਂ ਚ ਚੱਲਦੀ ਰਿਸ਼ਵਤਖੋਰੀ ਦਾ ਪਰਦਾਫਾਸ਼ ਕਰਦਿਆਂ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ ਵਿਜੇ ਕੁਮਾਰ ਲੈਬ ਟੈਕਨੀਸੀਅਨ, ਦਰਸ਼ਨ ਸਿੰਘ ਫਰਮਾਸਿਸਟ ਅਤੇ ਤੇਜਿੰਦਰਪਾਲ ਸਰਮਾ ਐਫ ਐਲ ਓ.  ਨੂੰ ਗ੍ਰਿਫਤਾਰ ਕਰਕੇ ਅਦਾਲਤ ਪਾਸੋ ਪਹਿਲਾ ਪੰਜ ਦਿਨਾਂ ਤੇ ਫੇਰ ਦੋ ਦਿਨਾਂ ਕੁੱਲ ਸੱਤ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਨ੍ਹਾਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜਣ ਦਾ ਹੁਕਮ ਦਿੱਤਾ ਸੀ। ਉਸੇ ਦਿਨ ਵਿਜੀਲੈਂਸ ਵੱਲੋ ਇਸ ਮਾਮਲੇ ‘ਚ  ਤਿੰਨ ਹੋਰ ਨਾਮਜਦ ਕਥਿਤ ਦੋਸ਼ੀ ਅਨਿਲ ਕੁਮਾਰ, ਗੁਰਵਿੰਦਰ ਸਿੰਘ ਲਾਲੀ ਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਪਾਸੋ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮਾਮਲੇ ‘ਚ ਪੁੱਛਗਿੱਛ ਕੀਤੀ  ਤੇ  ਰਿਮਾਂਡ ਖਤਮ ਹੋਣ ਤੇ ਉਕਤ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੇ ਅਦਾਲਤ ਵੱਲੋਂ ਤਿੰਨਾਂ ਨੂੰ ਜੇਲ ਭੇਜ ਦਿੱਤਾ ਸੀ । ਤਫਤੀਸ਼ ਦੌਰਾਨ ਸਾਹਮਣੇ ਆਏ ਸਬੂਤਾਂ ਦੇ ਅਧਾਰ ਤੇ ਮਾਮਲੇ ਚ ਨਾਮਜਦ ਕੀਤੇ ਐਸ ਐਮ ਓ, ਅਸ਼ੋਕ ਕੁਮਾਰ ਤੇ ਡਾਕਟਰ ਸਾਹਿਲ ਜੋ ਅਜੇ ਤੱਕ ਫਰਾਰ ਹਨ ।ਵਿਜੀਲੈਂਸ ਟੀਮ ਇਸ ਮਾਮਲੇ ਚ ਛੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਚੁੱਕੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!