ਨਾਗ ਫ਼ਨੀਅਰ ਵਾਂਗ ਮਾਰ ਕੁੰਡਲ਼ੀ,
ਬੈਠਾ ਚੌਧਰ ਨੂੰ ਜੱਫ਼ਾ ਪਾਈ ਬਾਬਾ।
ਨਿਗ੍ਹਾ, ਉਮਰ, ਕੰਨ, ਦੰਦ ਗਏ,
ਭਾਲ਼ੇ ਅਜੇ ਵੀ ਦੰਦ ਘਸਾਈ ਬਾਬਾ।
ਲੈਣਾ ਖਾ ਤਾਂ ਲੁੱਟ ਕੇ ਪਾਛੂਆਂ ਨੇ,
ਪੱਲੇ ਰਹਿ ਜੂ ਤੇਰੇ ਲੜਾਈ ਬਾਬਾ।
ਐਵੇਂ ਚਾੜ੍ਹ ਨਾ ਚੰਡੋਲ ਹੱਡ ਬੁੱਢੇ,
ਛੱਡ ਬਿਸਤਰਾ ਸਰ੍ਹਾਣਾ ਰਜਾਈ ਬਾਬਾ।
ਚੁੱਕ ਜੁੱਲੀਆਂ ਘਰ ਨੂੰ ਪਾ ਚਾਲੇ,
ਬੈਠਾ ਹੋਵੇਂਗਾ ਏਥੇ ਬੋਰ ਬਾਬਾ।
ਛੱਡ ਖਹਿੜਾ ਹੁਣ ਲੱਡੂਆਂ ਦਾ,
ਖਾ ਬਥੇਰੇ ਲਏ ਭੋਰ ਭੋਰ ਬਾਬਾ।
ਬਹੁਤਾ ਚਿਰ ਨਾ ‘ਭਗਤਾ’ ਕਾਟ੍ਹੋਆਂ ਤੋਂ,
ਟੀਸੀ ਕਿੱਕਰ ਦੀ ਖੇਡਿਆ ਜਾਣਾ ਬਾਬਾ।
ਸੁੱਟ ਦੇਣਗੇ ਪੁੱਟ ਕੇ ਜੜ੍ਹਾਂ ਵਿੱਚੋਂ,
ਉੱਗਿਆ ਫ਼ਸਲ ‘ਚ ਬਾਥੂ ਮਧਾਣਾ ਬਾਬਾ।
ਸੁਖਮੰਦਰ ਸਿੰਘ ਬਰਾੜ
‘ਭਗਤਾ ਭਾਈ ਕਾ’
604-751-1113 (ਕੈਨੇਡਾ)