14.8 C
United Kingdom
Monday, June 22, 2026

More

    ਇਸ ਕਲਮ ਨੂੰ ਹੈ ਸਲਾਮ ਮੇਰੀ

    ਇਸ ਕਲਮ ਨੂੰ ਹੈ ਸਲਾਮ ਮੇਰੀ,
    ਕਿੰਨਾਂ ਕਵੀਆਂ ਨੂੰ ਇਹ ਪਿਆਰ ਦੇਂਦੀ ।

    ਬਾਬੇ ਨਾਨਕ ਨੇ ਇਹਨੂੰ ਸਤਿਕਾਰ ਦਿੱਤਾ,
    ਗੁਰੂ ਗਰੰਥ ਵਿੱਚ ਬਾਣੀ ਉਚਾਰ ਦੇਂਦੀ ।

    ਵਾਰਿਸ ਸ਼ਾਹ ਦਇਆ ਸਿੰਘ ਆਰਿਫ,
    ਪੂਰਨ ਭਗਤ ਵਾਲਾ ਕਾਦਰ ਯਾਰ ਦੇਦੀ ।

    ਬਾਬਾ ਫਰੀਦ,ਕਬੀਰ,ਰਵੀਦਾਸ
    ਜਿਉਦੇਂ,ਜਨੰਮ ਭਗਤਾਂ ਦਾ ਇਹ ਸੂਆਰ ਦੇਂਦੀ ।

    ਮੇਰੇ ਪੰਜਾਬ ਵਿੱਚ ਕਵੀ ਨੇ ਬਹੁਤ ਚੰਗੇ,
    ਨੰਦ ਲਾਲ ਤੇ ਸ਼ਿਵ ਕੁਮਾਰ ਦੇਦੀਂ ।

    ਜਿਹੜੇ ਲਿਖਦੇ ਮਾਣ ਵੀ ਉਹ ਪਾਉਦੇਂ,
    ਮਹਿਫਲ ਵਿਚ ਫੁੱਲਾਂ ਦਾ ਹਾਰ ਦੇਂਦੀ।

    ਉਸ ਬੰਦੇ ਦਾ ਨਾਂ ਇਹ ਕਰੇ ਰੋਸ਼ਨ,
    ਜੀਹਨੂੰ ਆਪਣੇ ਸੋਹਣੇ ਵਿਚਾਰ ਦੇਂਦੀ ।

    ਕਈ ਨਾਵਲ,ਕਹਾਣੀਆਂ ਵਿਅੰਗ ਲਿਖਦੇ,
    ਸਭ ਅਖਰਾਂ ਵਿਚ ਉਤਾਰ ਦੇਂਦੀ ।

    ਬੰਦਾ ਜੰਮਦਾ ਕਦੀ ਨਹੀਂ ਕਵੀ ਬੰਣ
    ਦਾ,ਹੋਲੀ,ਹੋਲੀ ਜੇ ਇਹ ਉੱਪਹਾਰ ਦੇਂਦੀ ।

    ਨੇੜੇ ਸਚ ਦੇ ਹੋਕੇ ਲਿਖੇ ਜਿਹੜਾ,
    ਉਹਨਾਂ ਹਥਾਂ ਚ ਆਪ ਤਲਵਾਰ ਦੇਂਦੀ ।

    ਕਲਮ ਲਿਖੇ ਤੇ ਹੁਕਮ ਨੂੰ ਕੋਣ ਮੋੜੋ,
    ਜਿਉਦੇ ਜੀ ਨੂੰ ਵੇਖਿਆ ਮਾਰ ਦੇਂਦੀ ।

    “ਸੰਧੂ “ਕਲਮ ਦਾ ਜਿਸ ਸਤਿਕਾਰ ਕੀਤਾ,
    ਉਸ ਬੰਦੇ ਨੂੰ ਬਹੁਤ ਸਤਿਕਾਰ ਦੇਂਦੀ

    ਹਰੀ ਸਿੰਘ ਸੰਧੂ ਸੁਖੇਵਾਲਾ ।
    ਮੋਬਾ–98774–76161

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!