19.8 C
United Kingdom
Monday, June 22, 2026

More

    ਆਮ ਆਦਮੀ ਪਾਰਟੀ ਵੱੱਲੋਂ ਸੁਖਬੀਰ ਬਾਦਲ ਦਾ ਪੁਤਲਾ ਕੱਲ ਫੂਕਿਆ ਜਾਵੇਗਾ

    ਮਹਿਲ ਕਲਾਂ 29 ਜੂਨ(ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ 29 ਜੂਨ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਜਾਵੇਗਾ।ਇਸ ਸਮੇ ਵਿਧਾਇਕ ਪਡੋਰੀ ਨੇ ਦੱਸਿਆ ਕਿ ਅਕਾਲੀ ਦਲ ਵਲੋ ਕਿਸਾਨ ਵਿਰੋਧੀ ਆਰਡੀਨੈਸਾਂ ਦਾ ਸਮਰਥਨ ਕੀਤਾ ਹੈ ਇਸ ਸਮੇ ਉਨ੍ਹਾਂ ਸਾਰੇ ਅਹੁਦੇਦਾਰ ਅਤੇ ਵਾਲੰਟੀਅਰਾਂ ਨੂੰ ਕਿਹਾ ਕਿ ਸਮੇ ਸਿਰ ਪਹੁੰਚਕੇ ਆਕਲੀ ਦਲ ਦੇ ਕਿਸਾਨ ਵਿਰੋਧੀ ਫੈਸਲੇ ਵਿਰੁੱਧ ਅਵਾਜ਼ ਬੁਲੰਦ ਕਰੇ,ਉਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਬਿਨਾ ਕੋਈ ਬਿਲ ਦੀ ਪਾਰਲੀਮੈਂਟ ਵਿੱਚ ਬਹਿਸ ਦੇ ਆਰਡੀਨੈਂਸ ਜਾਰੀ ਕਰਨ ਦਾ ਮਤਲਬ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦਾ ਗੱਲਾਂ ਘੁਟਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੰਡੀਕਰਨ ਬੋਰਡ ਨੂੰ ਖਤਮ ਕਰਕੇ ਆੜਤੀਆ, ਪੱਲੇਦਾਰਾਂ ਨੂੰ ਤਾ ਉਨਾ ਦੀ ਆਮਦਨ ਤੋਂ ਵਾਂਝਾ ਕਰੇਗੀ ਮੰਡੀ ਬੋਰਡ ਦੀ ਫੀਸ ਦਾ ਖਾਤਮਾ ਕਰਨ ਜਾ ਰਹੀ ਹੈ ਉਨਾ ਨੇ ਕਿਹਾ ਕੇਦਰ ਸਰਕਾਰ ਨੇ ਜੋ ਆਰਡੀਨੈਂਸ ਲਿਆਉਣ ਦਾ ਫੈਸਲਾ ਕੀਤਾ ਹੈ ਉਸ ਵਿੱਚ ਕਿਸਾਨਾਂ ਦੀ ਆਪਣੇ ਆਪ ਨੂੰ ਹਿਤੈਸ਼ੀ ਕਹਾਉਣ ਵਾਲੀ ਅਕਾਲੀ ਦਲ ਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਰੂ ਆਰਡੀਨੈਂਸ ਦਾ ਸਮਰਥਨ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਆਰਡੀਨੈਂਸ ਦਾ ਡਟ ਕੇ ਵਿਰੋਧ ਕਰਨ ਦੀ ਅਪੀਲ ਕੀਤੀ ਉਨਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦਾ ਪਹਿਲਾ ਹੀ ਕਰਜੇ ਦੀ ਮਾਰ ਹੇਠ ਦੱਬਿਆ ਪਿਆ ਹੈ ਉਨਾ ਨੇ ਕਿਹਾ ਕਿ ਕਿਸਾਨੀ ਬਚਾਉਣ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਕਰ ਦੇਵੇਗੀ ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ, ਸੁਖਵਿੰਦਰ ਦਾਸ ਕੁਰੜ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੀਪ ਸਿੰਘ ਦੀਵਾਨਾ, ਬਲਾਕ ਪ੍ਰਧਾਨ ਮਨਜੀਤ ਸਿੰਘ ਸਹਿਜੜਾ, ਦਰਸਨ ਸਿੰਘ ਪਡੋਰੀ ,ਪੀ ਏ ਬਿੰਦਰ ਸਿੰਘ ਖਾਲਸਾ ਮਹਿਲ ਖੁਰਦ ਆਦਿ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!