24.5 C
United Kingdom
Tuesday, June 23, 2026

More

    ਮਿਸ਼ਨ ਫ਼ਤਿਹ ਤਹਿਤ ਮਲੇਰਕੋਟਲਾ ਦੀਆਂ ਜਨਤਕ ਥਾਵਾਂ ਅਤੇ ਕੰਟੋਨਮੈਂਟ ਇਲਾਕਿਆਂ ਨੂੰ ਸੈਨੇਟਾਈਜ਼ ਕਰਨ ਦੀ ਪ੍ਰਕਿਰਿਆ ਜਾਰੀ

    ਮਲੇਰਕੋਟਲਾ, 28 ਜੂਨ (ਜਮੀਲ ਜੌੜਾ)

    ਮਾਲੇਰਕੋਟਲਾ ਵਿਚ ਵਧ ਰਹੇ ਕੋਵਿਡ-19 ਦੇ ਮਾਮਲਿਆਂ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਤੇ ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਤੇ ਈ.ਓ. ਚੰਦਰ ਪ੍ਰਕਾਸ਼ ਦੀ ਅਗਵਾਈ ਵਿਚ ਮਿਸ਼ਨ ਫ਼ਤਿਹ ਤਹਿਤ ਸ਼ਹਿਰੀ ਇਲਾਕਿਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੈਨੀਟਾਈਜੇਸ਼ਨ ਕਰਨ ਦੀ ਪ੍ਰਕਿਰਿਆ ਜਾਰੀ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਮਾਲੇਰਕੋਟਲਾ ਸ਼ਹਿਰ ਦੇ ਕੰਟੋਨਮੈਂਟ ਤੇ ਕਈ ਹੋਰ ਇਲਾਕਿਆਂ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸੈਨੇਟਾਈਜੇਸ਼ਨ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ । ਕੰਟੋਨਮੈਂਟ ਇਲਾਕੇ ਜਿਵੇਂ ਸਰਹੰਦੀ ਗੇਟ, ਭੂਮਸੀ ਰੋਡ ਇਲਾਕਾ, ਡਿਫ਼ੈਂਸ ਕਲੋਨੀ ਇਲਾਕੇ ਨੂੰ ਰੋਜ਼ਾਨਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਇਕਾਂਤਵਾਸ ਕੇਂਦਰਾਂ, ਅਲਫ਼ਲ੍ਹਾਹ ਸਕੂਲ, ਇਕਾਂਤਵਾਸ ਕੇਂਦਰ ਭੋਗੀਵਾਲ, ਸਬਜ਼ੀ ਮੰਡੀ ਤੇ ਹੋਰ ਜਨਤਕ ਥਾਵਾਂ ਅਤੇ ਸਰਕਾਰੀ ਦਫ਼ਤਰਾਂ ਆਦਿ ਨੂੰ ਵੀ ਲਗਾਤਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਨਾਲ ਇਸ ਜੰਗ ਵਿਚ ਸਮੂਹ ਜ਼ਿਲ੍ਹਾ ਵਾਸੀ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹ ਤੇ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਉਤੇ ਜਾਰੀ ਕੀਤੀਆਂ ਜਾ ਰਹੀਆਂ ਸਲਾਹਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

    ਸਬਜ਼ੀ ਮੰਡੀ ਮਾਲੇਰਕੋਟਲਾ ਨੂੰ ਸੈਨੇਟਾਈਜ਼ ਕਰਦੇ ਹੋਏ ਮੁਲਾਜ਼ਮ ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!