ਨੈਣ ਤਰਸਦੇ, ਖੂਬ ਬਰਸਦੇ
ਮੁੱਕ ਜਾਂਦੇ ਨੈਣਾਂ ਦੇ ਪਾਣੀ
ਕਿੱਥੇ ਤੁਰ ਗਏ, ਰੂਹ ਦੇ ਹਾਣੀ
ਉਮਰਾ ਤੱਕ ਸੀ ਸਾਂਝ ਲੰਮੇਰੀ
ਰਾਹ ਵਿੱਚ ਜੋ੍ ਛੱਡ ਗਏ ਡੰਗੋਰੀ
ਸਾਡੇ ਰਹਿੰਦੇ, ਸਾਹ ਸਿਸਕਦੇ
ਨੈਣ ਤਰਸਦੇ ਖੂਬ ਬਰਸਦੇ
ਲੰਬੇ ਪੈਂਡੇ, ਲੰਬੀਆਂ ਵਾਟਾਂ
ਕੋਈ ਨਾਂ ਪਾਉਂਦਾ, ਰੂਹ ਦੀਆਂ ਬਾਤਾਂ
ਸੰਗੀ,ਸਾਥੀ,ਸੰਗ ਸਾਂਝ ਲੰਮੇਰੀ
ਕੋਈ ਨਾਂ ਪੁੱਛਦਾ ਆਕੇ ਵਾਤ ਮੇਰੀ
ਅੱਜ ਦੇ ਰਿਸ਼ਤੇ , ਸ਼ੀਸ਼ੇ ਵਾਂਗ ਤਿੜਕਦੇ
ਨੈਣ ਤਰਸਦੇ ਖੂਬ ਬਰਸਦੇ
ਅਗਲੇ ਜਨਮਾਂ ਵਿੱਚ ਫੇਰ ਮਿਲਾਂਗੇ
ਗਿਲੇ ਸ਼ਿਕਵੇ ਤੇਰੇ ਨਾਲ ਕਰਾਂਗੇ
ਤਰਲੇ ਮਿੰਨਤਾ ਨਾਲ ਮੰਨਾਂਗੇ
ਕਿੰਝ ਬੀਤੇ ਤੈਨੂੰ ਪਲ ਪਲ ਦੱਸਾਂਗੇ
ਤੇਰੀ ਅਣਹੋਂਦ ਦੀ ਕਦਰ ਕਰਾਂਗੇ
ਮੇਰੀਆਂ ਸੱਧਰਾਂ ਦੇ ਜ਼ਜ਼ਬਾਤ ਵਿਲਕਦੇ
ਨੈਣ ਤਰਸਦੇ, ਖੂਬ ਬਰਸਦੇ
ਕੁੱਲਭੂਸਨ ਸਲੋਤਰਾ
9780418357 ਸ ਹਾਈ ਸਕੂਲ ਭਾਮ ਗੁਰਦਾਸਪੁਰ
ਪੰਜਾਬ