7.5 C
United Kingdom
Sunday, March 8, 2026

More

    ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ-ਛੰਦੜਾ

    ਮਹਿਲ ਕਲਾਂ 28 ਜੂਨ, (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਅੰਮ੍ਰਿਤਪਾਲ ਸਿੰਘ ਛੰਦੜਾਂ ਦੀ ਅਗਵਾਈ ਹੇਠ ਮੀਟਿੰਗ ਫਤਹਿਗੜ੍ਹ ਸਾਹਿਬ ਵਿਖ਼ੇ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਜਰਨਲ ਸਕੱਤਰ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਉਚੇਚੇ ਤੌਰ ਤੇ ਛੰਦੜਾਂ ਸਾਹਿਬ ਨਾਲ ਹਾਜਿਰ ਹੋਏ, ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ,ਯੂਥ ਵਿੰਗ ਦੇ ਪ੍ਰਧਾਨ ਛੰਦੜਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜਿਲਾ ਪੱਧਰੀ ਮੀਟਿੰਗਾ ਕੀਤੀਆ ਜਾਣਗੀਆਂ ਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਬਨਾਉਣ ਗੇ,ਇਸ ਮੋਕੇ ਯੂਥ ਵਿੰਗ ਦੇ ਢਾਂਚੇ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਨਿਯੁਕਤੀਆਂ ਦੀ ਨੀਤੀ ਬਣਾਈ ਗਈ, ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਸ਼ਾਮਲ ਹੋਏ ਯੂਥ ਵਿੰਗ ਦੇ ਮੀਤ ਪ੍ਰਧਾਨ ਸਰਦਾਰ ਵਰਿੰਦਰ ਸਿੰਘ ਸੇਖੋਂ , ਲਖਵੀਰ ਸਿੰਘ ਸੌਂਟੀ , ਸੁਰਜੀਤ ਸਿੰਘ ਆਰਾਈਆਂ ਵਾਲਾ , ਜਤਿੰਦਰ ਸਿੰਘ ਪੰਨੂੰ ਯੂਥ ਵਿੰਗ ਕੋਰ ਕਮੇਟੀ ਪੰਜਾਬ , ਹਰਮੀਤ ਸਿੰਘ ਮੂੰਮ ਯੂਥ ਵਿੰਗ ਕੋਰ ਕਮੇਟੀ ਪੰਜਾਬ , ਗੁਰਪ੍ਰੀਤ ਸਿੰਘ ਖੁੱਡੀ ਯੂਥ ਵਿੰਗ ਕੋਰ ਕਮੇਟੀ ਪੰਜਾਬ , ਖਜਾਨ ਸਿੰਘ ਯੂਥ ਵਿੰਗ ਕੋਰ ਕਮੇਟੀ ਪੰਜਾਬ , ਜਤਿੰਦਰ ਸਿੰਘ ਥਿੰਦ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ , ਜਗਦੀਪ ਸਿੰਘ ਭੁੱਲਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ , ਸੁੱਖਚੈਨ ਸਿੰਘ ਸੰਘੇੜਾ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ , ਸਿਮਰਨਜੀਤ ਸਿੰਘ ਸੰਘੇੜਾ ਸਪੁੱਤਰ ( ਸਵਰਗਵਾਸੀ ਸਰਦਾਰ ਰਣਜੀਤ ਸਿੰਘ ਸੰਘੇੜਾ ) , ਸੁਖਵਿੰਦਰ ਸਿੰਘ ਚੰਨਣਵਾਲ ਆਦਿ ਸ਼ਾਮਿਲ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!