9.6 C
United Kingdom
Monday, May 20, 2024

More

    ਕਹਾਣੀ- ਨੀਅਤ

    ਇੱਕ ਛੋਟੀ ਪੰਜ ਕੁ ਸਾਲ ਦੀ ਬੱਚੀ ਬੱਸ ਅੱਡੇ ‘ਤੇ ਭੀਖ ਮੰਗ ਰਹੀ ਸੀ। “ਦੇ ਦੋ ਸਾਹਿਬ, ਦੇ ਦੋ ਆਂਟੀ, ਦੇ ਦੋ ਅੰਕਲ” ਪਤਾ ਨਹੀਂ ਹੋਰ ਕੀ -ਕੀ ਕਹਿ ਕੇ ਰੱਬ ਦੇ ਨਾਮ ,ਤੇ ਅੱਲ੍ਹਾ ਦੇ ,ਨਾਮ ਵਾਹਿਗੁਰੂ ਦੇ ਨਾਮ ਤੇ, ਮੌਕਾ ਵਿਚਾਰਦੀ ਤੇ ਭੀਖ ਮੰਗ ਰਹੀ ਸੀ ਸੀ ,ਬਸ ਬੱਸ ਵਿੱਚੋਂ ਉੁੱਤਰਦੀਆ ਸਵਾਰੀਆਂ ਮਗਰ ਲੱਗ ਜਾਂਦੀ ਸੀ।
    ਉਸਦੇ ਨਾਲ ਥੋੜੀ ਦੂਰੀ ਤੇ ਇੱਕ ਹੋਰ ਅੋਰਤ ਵੀ ਇਹੀ ਕੰਮ ਕਰ ਰਹੀ ਸੀ। ਘਸੇ ਫਟੇ ਕੱਪੜਿਆਂ ਵਿੱਚੋਂ ਦੀ ਉਸਦਾ ਜਿਸਮ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ, ਉਹ ਚੁੰਨੀ ਨਾਲ ਕਿਤੇ ਅੱਗਾ ਡੱਕਦੀ ਸੀ ਤੇ ਕਿਤੇ ਪਿੱਛਾ , ਬਸ ਮਜਬੂਰੀ ਹੀ ਰਹੀ ਹੋਵੇਗੀ ਨਹੀਂ ਤਾਂ ਕੱਪੜਿਆਂ ਦੇ ਨਾਮ ਤੇ ਇਹ ਟਾਕੀਆਂ ਕੋਣ ਪਾਉਂਦਾ ਹੈ।
    ਅਚਾਨਕ ਬੱਚੀ ਦੀ ਨਜ਼ਰ ਦੂਰ ਕੁਰਸੀਆਂ ਤੇ ਬੈਠੇ ਚਾਰ ਬੰਦਿਆਂ ਤੇ ਪਈ, ਜੋ ਦਾਰੂ ਪੀ ਰਹੇ ਸਨ, ਉਹ ਭੱਜ ਕੇ ਉਹਨਾਂ ਕੋਲ ਗਈ ਤੇ ਮੰਗਣ ਲੱਗ ਗਈ, ਅੰਕਲ ਵਾਹਿਗੁਰੂ ਦੇ ਨਾਮ ਤੇ ਕੁਝ ਦੇ ਦੋ ਸਵੇਰ ਦੀ ਭੁੱਖੀ ਹਾਂ ਕੁਝ ਨਹੀਂ ਖਾਦਾਂ। ਇੱਕ ਬੰਦੇ ਨੇ ਵਾਰ -ਵਾਰ ਉਸਦੇ ਮੰਗਣ ਤੇ ਖਿੱਝ ਕੇ ਬੋਲਿਆ ਅਸੀਂ ਤੇਰੇ ਅੰਕਲ ਕਿਵੇਂ ਹੋ ਗਏ।
    ਚੱਲ ਭੱਜ ਜਾ ਇੱਥੋਂ, ਨਹੀਂ ਮਾਰੂ ਚਪੇੜਾਂ…….. ਦੂਜਾ ਬੋਲਿਆ, “ਕਾਹਤੋਂ ਯਾਰ ਐ ਬੋਲਦਾ ਵਿਚਾਰੀ ਭੁੱਖੀ ਹੋਣੀ ਐ” ਉਸਨੇ ਦੂਰ ਬੱਚੀ ਦੀ ਮਾਂ ਵੱਲ ਉਗਲ ਚੁੱਕ ਕੇ ਕਿਹਾ ਉਹ ਕੋਣ ਹੈ, ਬੱਚੀ ਨੇ ਜਵਾਬ ਦਿੱਤਾ ਮੇਰੀ ਮਾਂ, ਬੜੀ ਸੋਹਣੀ ਹੈ ਤੇਰੀ ਮਾਂ, ਧਰਮ ਨਾਲ ਜੇ ਬਾਲਟੀ ਭਰ ਕੇ ਪਾਣੀ ਦੀ ਪਾ ਦੇਈਏ ਨਾ ਤਾਂ ਰਾਜਿਆਂ ਜਮਾਂ ਹੀ ਰਾਜ ਕਪੂਰ ਦੀ ਰਾਮ ਤੇਰੀ ਗੰਗਾ ਮੈਲੀ ਵਾਲੀ ਮੰਦਾਕਿਨੀ ਲੱਗੂ, ਮੰਦਾਕਿਨੀ………. ਉਹਨੇ ਨਸ਼ੇ ਵਿੱਚ ਬੋਲਿਆ। ਜਾਂ ਕੁੜੇ ਆਪਣੀ ਮਾਂ ਨੂੰ ਮੰਗਣ ਭੇਜ ਸਾਡੇ ਕੋਲ ਫਿਰ ਪੰਜਾਹ ਦਾ ਨੇਟ ਦੇਵਾਂਗੇ, ਪੰਜਾਹ ਦਾ ਨੋਟ।
    ਬੱਚੀ ਅਣਜਾਣੇ ਵਿੱਚ ਮਾਂ ਕੋਲ ਗਈ ਤੇ ਪੰਜਾਹ ਦੇ ਨੋਟ ਦੀ ਸਾਰੀ ਗੱਲ ਦੱਸੀ ਤੇ ਜੋਰ ਪਾਉਣ ਲੱਗੀ ਮਾਂ ਜਾ ਪੰਜਾਹ ਦਾ ਨੋਟ ਲਿਆ।
    ਪਰ ਮਾਂ ਉਹਨਾਂ ਸਾਹੂਕਾਰਾਂ ਦੀ ਨੀਅਤ ਤਾੜ ਗਈ ਸੀ, ਉਸਨੂੰ ਭੁੱਖ ਨਾਲੋ ਇੱਜਤ ਜਿਆਦਾ ਵੱਡੀ ਜਾਪੀ ਤੇ ਧੀ ਨੂੰ ਰੌਲਾ ਪਾਉਦੀ ਖਿੱਚ ਕੇ ਹੀ ਦੂਜੇ ਪਾਸੇ ਲੈ ਗਈ।
    ਸੰਦੀਪ ਦਿਉੜਾ
    8437556667

    PUNJ DARYA

    Leave a Reply

    Latest Posts

    error: Content is protected !!